ਰਾਜੇਸ਼ ਖੰਨਾ ਨੇ ਬ੍ਰੇਕਅਪ ਤੋਂ ਬਾਅਦ ਕਰ ਲਿਆ ਸੀ ਵਿਆਹ, ਐਕਸ ਗਰਲ ਫ੍ਰੈਂਡ ਤੋਂ ਇਸ ਤਰ੍ਹਾਂ ਲਿਆ ਬਦਲਾ

Written by  Rupinder Kaler   |  December 30th 2020 01:03 PM  |  Updated: December 30th 2020 01:03 PM

ਰਾਜੇਸ਼ ਖੰਨਾ ਨੇ ਬ੍ਰੇਕਅਪ ਤੋਂ ਬਾਅਦ ਕਰ ਲਿਆ ਸੀ ਵਿਆਹ, ਐਕਸ ਗਰਲ ਫ੍ਰੈਂਡ ਤੋਂ ਇਸ ਤਰ੍ਹਾਂ ਲਿਆ ਬਦਲਾ

ਅਦਾਕਾਰ ਰਾਜੇਸ਼ ਖੰਨਾ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਹਜ਼ਾਰਾਂ ਕੁੜੀਆਂ ਉਹਨਾਂ ਤੇ ਜਾਨ ਛਿੜਕਦੀਆਂ ਸਨ । ਪਰ ਰਾਜੇਸ਼ ਖੰਨਾ ਦਾ ਇੱਕ ਕੁੜੀ ਤੇ ਦਿਲ ਆ ਗਿਆ ਸੀ ਤੇ ਉਹ ਸੀ ਅੰਜੂ ਮਹਿੰਦਰੂ । ਉਹ ਅੰਜੂ ਮਹਿੰਦਰੂ ਨੂੰ ਬਹੁਤ ਪਿਆਰ ਕਰਦੇ ਸਨ । ਰਾਜੇਸ਼ ਖੰਨਾ ਤੇ ਅੰਜੂ ਬਚਪਨ ਤੋਂ ਹੀ ਦੋਸਤ ਸਨ ।

ਹੋਰ ਪੜ੍ਹੋ :

ਦੇਖਦੇ ਹੀ ਦੇਖਦੇ ਦੋਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ । ਜਿਸ ਤੋਂ ਬਾਅਦ ਦੋਵੇਂ ਲਿਵ ਇਨ ਵਿੱਚ ਰਹਿਣ ਲੱਗ ਗਏ ਸੀ । ਪਰ ਸਮੇਂ ਦੇ ਨਾਲ ਹੀ ਦੋਹਾਂ ਵਿੱਚ ਅਨਬਨ ਰਹਿਣ ਲੱਗ ਗਈ ਤੇ ਦੋਵੇਂ ਵੱਖ ਵੱਖ ਹੋ ਗਏ । ਅੰਜੂ ਨਾਲ ਬ੍ਰੇਕਅਪ ਹੋਣ ਤੋਂ ਬਾਅਦ ਰਾਜੇਸ਼ ਖੰਨਾ ਨੇ   ਆਪਣੇ ਤੋਂ 16 ਸਾਲ ਛੋਟੀ ਕੁੜੀ ਡਿੰਪਲ ਨਾਲ ਵਿਆਹ ਕਰਵਾ ਲਿਆ ।

ਜਿਸ ਸਮੇਂ ਦੋਹਾਂ ਦਾ ਵਿਆਹ ਹੋਇਆ ਉਸ ਸਮੇਂ ਡਿੰਪਲ ਨੇ ਬੌਬੀ ਫ਼ਿਲਮ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ । ਕਹਿੰਦੇ ਹਨ ਕਿ ਜਦੋਂ ਰਾਜੇਸ਼ ਖੰਨਾ ਨੇ ਡਿੰਪਲ ਨਾਲ ਵਿਆਹ ਕੀਤਾ ਤਾਂ ਰਾਜੇਸ਼ ਖੰਨਾ ਨੇ ਆਪਣੀ ਬਰਾਤ ਦਾ   ਜਾਣ ਬੁੱਝ ਕੇ ਰਸਤਾ ਬਦਲਿਆ ਤੇ ਅੰਜੂ ਨੂੰ ਸਾੜਨ ਵਾਸਤੇ ਆਪਣੀ ਬਰਾਤ ਉਸ ਦੇ ਘਰ ਦੇ ਸਾਹਮਣੇ ਤੋਂ ਲੈ ਕੇ ਗਏ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network