ਰਾਜੇਸ਼ ਖੰਨਾ ਨੇ ਬ੍ਰੇਕਅਪ ਤੋਂ ਬਾਅਦ ਕਰ ਲਿਆ ਸੀ ਵਿਆਹ, ਐਕਸ ਗਰਲ ਫ੍ਰੈਂਡ ਤੋਂ ਇਸ ਤਰ੍ਹਾਂ ਲਿਆ ਬਦਲਾ

written by Rupinder Kaler | December 30, 2020

ਅਦਾਕਾਰ ਰਾਜੇਸ਼ ਖੰਨਾ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਹਜ਼ਾਰਾਂ ਕੁੜੀਆਂ ਉਹਨਾਂ ਤੇ ਜਾਨ ਛਿੜਕਦੀਆਂ ਸਨ । ਪਰ ਰਾਜੇਸ਼ ਖੰਨਾ ਦਾ ਇੱਕ ਕੁੜੀ ਤੇ ਦਿਲ ਆ ਗਿਆ ਸੀ ਤੇ ਉਹ ਸੀ ਅੰਜੂ ਮਹਿੰਦਰੂ । ਉਹ ਅੰਜੂ ਮਹਿੰਦਰੂ ਨੂੰ ਬਹੁਤ ਪਿਆਰ ਕਰਦੇ ਸਨ । ਰਾਜੇਸ਼ ਖੰਨਾ ਤੇ ਅੰਜੂ ਬਚਪਨ ਤੋਂ ਹੀ ਦੋਸਤ ਸਨ । ਹੋਰ ਪੜ੍ਹੋ :

ਦੇਖਦੇ ਹੀ ਦੇਖਦੇ ਦੋਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ । ਜਿਸ ਤੋਂ ਬਾਅਦ ਦੋਵੇਂ ਲਿਵ ਇਨ ਵਿੱਚ ਰਹਿਣ ਲੱਗ ਗਏ ਸੀ । ਪਰ ਸਮੇਂ ਦੇ ਨਾਲ ਹੀ ਦੋਹਾਂ ਵਿੱਚ ਅਨਬਨ ਰਹਿਣ ਲੱਗ ਗਈ ਤੇ ਦੋਵੇਂ ਵੱਖ ਵੱਖ ਹੋ ਗਏ । ਅੰਜੂ ਨਾਲ ਬ੍ਰੇਕਅਪ ਹੋਣ ਤੋਂ ਬਾਅਦ ਰਾਜੇਸ਼ ਖੰਨਾ ਨੇ   ਆਪਣੇ ਤੋਂ 16 ਸਾਲ ਛੋਟੀ ਕੁੜੀ ਡਿੰਪਲ ਨਾਲ ਵਿਆਹ ਕਰਵਾ ਲਿਆ ।  ਜਿਸ ਸਮੇਂ ਦੋਹਾਂ ਦਾ ਵਿਆਹ ਹੋਇਆ ਉਸ ਸਮੇਂ ਡਿੰਪਲ ਨੇ ਬੌਬੀ ਫ਼ਿਲਮ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ । ਕਹਿੰਦੇ ਹਨ ਕਿ ਜਦੋਂ ਰਾਜੇਸ਼ ਖੰਨਾ ਨੇ ਡਿੰਪਲ ਨਾਲ ਵਿਆਹ ਕੀਤਾ ਤਾਂ ਰਾਜੇਸ਼ ਖੰਨਾ ਨੇ ਆਪਣੀ ਬਰਾਤ ਦਾ   ਜਾਣ ਬੁੱਝ ਕੇ ਰਸਤਾ ਬਦਲਿਆ ਤੇ ਅੰਜੂ ਨੂੰ ਸਾੜਨ ਵਾਸਤੇ ਆਪਣੀ ਬਰਾਤ ਉਸ ਦੇ ਘਰ ਦੇ ਸਾਹਮਣੇ ਤੋਂ ਲੈ ਕੇ ਗਏ ।  

0 Comments
0

You may also like