ਫ਼ਿਲਮ ਦੇ ਸੈੱਟ ’ਤੇ ਰਾਜੇਸ਼ ਖੰਨਾ ਇਸ ਤਰ੍ਹਾਂ ਅਮਿਤਾਬ ਬੱਚਨ ਦੀ ਕਰਦੇ ਸਨ ਬੇਇੱਜ਼ਤੀ, ਜਯਾ ਬੱਚਨ ਨੇ ਦਿੱਤਾ ਸੀ ਕਰਾਰਾ ਜਵਾਬ

Written by  Rupinder Kaler   |  May 08th 2020 10:01 AM  |  Updated: May 08th 2020 10:01 AM

ਫ਼ਿਲਮ ਦੇ ਸੈੱਟ ’ਤੇ ਰਾਜੇਸ਼ ਖੰਨਾ ਇਸ ਤਰ੍ਹਾਂ ਅਮਿਤਾਬ ਬੱਚਨ ਦੀ ਕਰਦੇ ਸਨ ਬੇਇੱਜ਼ਤੀ, ਜਯਾ ਬੱਚਨ ਨੇ ਦਿੱਤਾ ਸੀ ਕਰਾਰਾ ਜਵਾਬ

ਅਮਿਤਾਬ ਬੱਚਨ ਅਤੇ ਰਾਜੇਸ਼ ਖੰਨਾ ਨੇ ਇੱਕਠੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਅਮਿਤਾਬ ਬੱਚਨ ਨੇ ਜਦੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਉਦੋਂ ਰਾਜੇਸ਼ ਖੰਨਾ ਸੁਪਰ ਸਟਾਰ ਸਨ । ਰਾਜੇਸ਼ ਖੰਨਾ ਨੇ ‘ਨਮਕ ਹਰਾਮ’ ਦੇ ਪ੍ਰੀਮੀਅਰ ਦੌਰਾਨ ਰਿਸ਼ੀਕੇਸ਼ ਮੁਖਰਜੀ ਨੂੰ ਕਿਹਾ ਸੀ ਕਿ ਉਹਨਾਂ ਦਾ ਸਮਾਂ ਖਤਮ ਹੋ ਰਿਹਾ ਹੈ ਤੇ ਅਮਿਤਾਬ ਨਵੇਂ ਸੁਪਰ ਸਟਾਰ ਹੋਣਗੇ ।

https://www.instagram.com/p/B_19ra2hPqL/

ਪਰ ਤੁਸੀਂ ਇਹ ਜਾਣਕੇ ਹੈਰਾਨ ਹੋਵੋਗੇ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਰਾਜੇਸ਼ ਖੰਨਾ ਨੇ ਅਮਿਤਾਬ ਬੱਚਨ ਦੀ ਬੇਇੱਜ਼ਤੀ ਕੀਤੀ ਸੀ ਤੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਸੀ । ਫ਼ਿਲਮੀ ਪੱਤਰਕਾਰ ਅਲੀ ਪੀਟਰ ਜਾਨ ਮੁਤਾਬਿਕ, ਅਮਿਤਾਬ ਬੱਚਨ ਫ਼ਿਲਮ ‘ਬਾਵਰਚੀ’ ਦੇ ਸੈੱਟ ਤੇ ਜਯਾ ਬੱਚਨ ਨੂੰ ਮਿਲਣ ਲਈ ਆਉਂਦੇ ਸਨ, ਉਸ ਸਮੇਂ ਰਾਜੇਸ਼ ਖੰਨਾ ਨੂੰ ਵਾਰ ਵਾਰ ਅਮਿਤਾਬ ਬੱਚਨ ਦਾ ਅਪਮਾਨ ਕਰਦੇ ਹੋਏ ਦੇਖਿਆ ਗਿਆ ਸੀ ।

ਅਮਿਤਾਬ ਬੱਚਨ ਸੈੱਟ ਤੇ ਗਰਲ ਫ੍ਰੈਡ ਜਯਾ ਤੇ ਅਸਰਾਨੀ ਵਰਗੇ ਦੋਸਤਾਂ ਨਾਲ ਹੈਂਗਆਉਟ ਕਰਦੇ ਸਨ । ਉਸੇ ਦੌਰਾਨ ਰਾਜੇਸ਼ ਖੰਨਾ ਅਮਿਤਾਬ ਨੂੰ ਤਾਹਨਾ ਮਾਰਦੇ ਸਨ । ਇੱਥੋਂ ਤੱਕ ਕਿ ਰਾਜੇਸ਼ ਖੰਨਾ ਨੇ ਅਮਿਤਾਬ ਨੂੰ ਮਨਹੂਸ ਤੇ ਬਦਕਿਸਮਤ ਤੱਕ ਕਹਿ ਦਿੱਤਾ ਸੀ । ਇਹਨਾਂ ਗੱਲਾਂ ਤੋਂ ਜਯਾ ਨੂੰ ਕਾਫੀ ਗੁੱਸਾ ਵੀ ਆਇਆ ਸੀ । ਜਿਸ ਤੋਂ ਬਾਅਦ ਜਯਾ ਨੇ ਕਿਹਾ ਸੀ ‘ਇੱਕ ਦਿਨ ਦੁਨੀਆ ਦੇਖੇਗੀ ਕਿ ਇਹ ਆਦਮੀ (ਅਮਿਤਾਬ) ਕਿੱਥੇ ਹੋਵੇਗਾ ਤੇ ਖੰਨਾ ਕਿੱਥੇ ਹੋਵੇਗਾ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network