'ਗਨ ਐਂਡ ਗੁਲਾਬਜ਼' ਤੋਂ ਰਾਜਕੁਮਾਰ ਰਾਓ ਅਤੇ ਦੁਲਕਰ ਸਲਮਾਨ ਦਾ ਫਰਸਟ ਲੁੱਕ ਆਇਆ ਸਾਹਮਣੇ, ਫੈਨਜ਼ ਨੂੰ ਆ ਰਿਹਾ ਪਸੰਦ

written by Pushp Raj | March 22, 2022

ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਦੇ ਗਿਣਤੀ ਉਨ੍ਹਾਂ ਮਸ਼ਹੂਰ ਕਲਾਕਾਰਾਂ ਵਿੱਚ ਹੁੰਦੀ ਹੈ ਜੋ ਹਰ ਤਰੀਕੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਕਾਮਯਾਬ ਰਹਿੰਦੇ ਹਨ। ਫ਼ਿਲਮ ਬਧਾਈ ਦੋ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ, ਨੈਟਫਲਿਕਸ 'ਤੇ ਹੁਣ ਰਾਜਕੁਮਾਰ ਰਾਓ ਦੀ ਨਵੀਂ ਸੀਰੀਜ਼ 'ਗਨਸ ਐਂਡ ਗੁਲਾਬਜ਼' ਸਟ੍ਰੀਮ ਹੋਣ ਵਾਲੀ ਹੈ ਅਤੇ ਇਸ ਦੇ ਪਹਿਲੇ ਲੁੱਕ ਪੋਸਟਰ ਨੂੰ ਰਿਲੀਜ਼ ਹੋ ਗਿਆ ਹੈ।


ਦੱਸ ਦਈਏ ਕਿ ਇਸ ਨਵੀਂ ਸੀਰੀਜ਼ ਦਾ ਨਿਰਦੇਸ਼ਨ 'ਦਿ ਫੈਮਿਲੀ ਮੈਨ' ਦੇ ਰਾਜ ਅਤੇ ਡੀਕੇ ਵੱਲੋਂ ਕੀਤਾ ਗਿਆ ਹੈ। ਦਰਸ਼ਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਮੇਕਰਸ ਨੇ ਰਾਜਕੁਮਾਰ ਰਾਓ ਅਤੇ ਦੁਲਕਰ ਸਲਮਾਨ ਨੇ ਮੰਗਲਵਾਰ ਨੂੰ ਆਗਾਮੀ ਅਪਰਾਧ ਡਰਾਮਾ 'ਗਨਸ ਐਂਡ ਗੁਲਾਬਜ਼' ਤੋਂ ਉਨ੍ਹਾਂ ਦਾ ਪਹਿਲਾ ਲੁੱਕ ਰਿਲੀਜ਼ ਕਰ ਦਿੱਤਾ ਹੈ।

ਇਹ ਸੀਰੀਜ਼ ਸਾਲ 1990 ਦੇ ਦਹਾਕੇ ਦੇ ਸਮੇਂ ਦੀ ਝਲਕ ਦਿੰਦੀ ਹੈ। ਰਾਜਕੁਮਾਰ ਰਾਓ ਨੇ ਆਪਣੀ ਪਹਿਲੀ ਝਲਕ ਸਾਂਝੀ ਕੀਤੀ ਅਤੇ ਕੈਪਸ਼ਨ ਦਿੱਤਾ, "ਮੇਰੀ ਪਹਿਲੀ Netflix ਸੀਰੀਜ਼ #GunsAndGulaabs ਦੀ ਪਹਿਲੀ ਝਲਕ ਦਾ ਐਲਾਨ ਕਰਨ ਲਈ ਬਹੁਤ ਰੋਮਾਂਚਿਤ। ਤਿਆਰ ਹੋ ਜਾਇਏ ਕਿਉਂਕਿ ਮੈਂ ਆਪਣੇ 90 ਦੇ ਦਹਾਕੇ ਦੇ ਅਵਤਾਰ ਵਿੱਚ 🔥 ਲੈ ਕੇ ਆ ਰਿਹਾ ਹਾਂ! ਇੱਕ ਰੋਮਾਂਚਕ ਸਾਹਸ ਲਈ ਆਪਣੇ ਆਪ ਨੂੰ ਤਿਆਰ ਕਰੋ। ਅਪਰਾਧ, ਪਿਆਰ ਅਤੇ ਧਮਾਕੇਦਾਰ ਪੰਚਲਾਈਨਾਂ ਨਾਲ ਭਰਪੂਰ। ਗਨਸ ਐਂਡ ਗੁਲਾਬਸ, ਬਹੁਤ ਹੀ ਪ੍ਰਤਿਭਾਸ਼ਾਲੀ @rajanddk ਦੁਆਰਾ ਬਣਾਈ ਗਈ, ਨਿਰਮਿਤ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਜੋ ਜਲਦੀ ਹੀ @netflix_in @d2r_films 'ਤੇ ਆ ਰਹੀ ਹੈ।


ਇਸ ਸੀਰੀਜ਼ ਦੇ ਵਿੱਚ ਰਾਜਕੁਮਾਰ ਰਾਓ 90 ਦੇ ਦਹਾਕੇ ਦੇ ਅਵਤਾਰ ਵਿੱਚ ਨਜ਼ਰ ਆਉਣਗੇ। ਉਹ 90 ਦੇ ਦਸ਼ਕ ਵਾਲੇ ਕਪੜੇ ਪਾਉਣਗੇ। ਇਸ ਸੀਰੀਜ਼ ਵਿੱਚ ਉਨ੍ਹਾਂ ਦੇ ਫਰਸਟ ਲੁੱਕ ਵਿੱਚ ਤੁਸੀਂ ਉਨ੍ਹਾਂ ਨੂੰ ਲੰਬੇ ਵਾਲਾਂ ਵਾਲੇ ਅਵਤਾਰ ਵਿੱਚ ਵੇਖ ਸਕਦੇ ਹੋ। ਉਸ ਦੇ ਚਿਹਰੇ 'ਤੇ ਗੰਭੀਰ ਹਾਵ-ਭਾਵ ਹੈ ਜਿਵੇਂ ਉਸ ਨਾਲ ਕੁਝ ਗਲਤ ਹੋ ਗਿਆ ਹੋਵੇ। ਉਨ੍ਹਾਂ ਦੇ ਹੱਤ ਵਿੱਚ ਕੋਲਡਰਿੰਕ ਦੀ ਬੋਤਲ 90 ਦੇ ਦਹਾਕੇ ਦੇ ਬੱਚਿਆਂ ਦੀ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਦਵੇਗੀ।

ਦੁਲਕਰ ਸਲਮਾਨ ਨੇ ਆਪਣੀ ਪਹਿਲੀ ਵੈੱਬ ਸੀਰੀਜ਼ ਤੋਂ ਆਪਣੇ ਕਿਰਦਾਰ ਦੀ ਦਿੱਖ ਦੀ ਇੱਕ ਫੋਟੋ ਵੀ ਟਵੀਟ ਕੀਤੀ ਹੈ। ਦੁਲਕਰ ਇੱਕ ਕਾਰ ਦੇ ਬੋਨਟ ਉੱਤੇ ਬੈਠੇ ਨਜ਼ਰ ਆ ਰਹੇ ਹਨ।ਗਨਜ਼ ਐਂਡ ਗੁਲਾਬਜ਼ ਵਿੱਚ ਦੁਲਕਰ ਸਲਮਾਨ ਅਤੇ ਰਾਜਕੁਮਾਰ ਰਾਓ ਤੋਂ ਇਲਾਵਾ ਗੁਲਸ਼ਨ ਦੇਵਈਆ ਅਤੇ ਟੀ ਜੇ ਭਾਨੂ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਹੋਰ ਪੜ੍ਹੋ : ਵਿਦਯੁਤ ਜਾਮਵਾਲ ਦੀ ਜਾਸੂਸੀ ਫਿਲਮ 'IB 71' 'ਚ ਅਨੁਪਮ ਖੇਰ ਦੀ ਐਂਟਰੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਹੋਈਆਂ ਵਾਇਰਲ

ਨੈਟਫਲਿਕਸ ਦੀ ਅਸਲ ਸੀਰੀਜ਼ ਦੁਨੀਆ ਦੇ ਮਿਸਫਿਟਸ ਤੋਂ ਪ੍ਰੇਰਿਤ ਹੈ ਅਤੇ ਰਾਜ ਅਤੇ ਡੀਕੇ ਦੇ ਲੇਬਲ, ਡੀ2ਆਰ ਫਿਲਮਾਂ ਦੇ ਅਧੀਨ ਬਣਾਈ ਗਈ ਹੈ। ਇਸਦੇ ਸੋਸ਼ਲ ਮੀਡੀਆ ਅਕਾਉਂਟਸ 'ਤੇ, ਸਟ੍ਰੀਮਿੰਗ ਦਿੱਗਜ ਨੇ ਤਿੰਨੋਂ ਅਦਾਕਾਰਾਂ ਦੇ ਕਿਰਦਾਰਾਂ ਦੀ ਦਿੱਖ ਜਾਰੀ ਕੀਤੀ। ਇਸ ਸੀਰੀਜ਼ ਵਿੱਚ ਅਦਾਕਾਰ ਗੁਲਸ਼ਨ ਦੇਵਈਆ ਅਤੇ ਟੀਜੇ ਭਾਨੂ ਮੁੱਖ ਭੂਮਿਕਾਵਾਂ ਨਿਭਾਉਣਗੇ।

 

View this post on Instagram

 

A post shared by RajKummar Rao (@rajkummar_rao)

You may also like