ਕੁੜੀ ਦੇ ਭੇਸ 'ਚ ਨਜ਼ਰ ਆਇਆ ਇਹ ਅਦਾਕਾਰ,ਪਛਾਨਣਾ ਵੀ ਹੋਇਆ ਮੁਸ਼ਕਿਲ

written by Shaminder | January 03, 2020

ਬਾਲੀਵੁੱਡ ਅਦਾਕਾਰ ਰਾਜ ਕੁਮਾਰ ਰਾਓ ਆਪਣੀ ਅਗਲੀ ਫ਼ਿਲਮ 'ਲੂਡੋ' ਦੀ ਤਿਆਰੀ ਕਰ ਰਹੇ ਨੇ ।ਇਸ ਫ਼ਿਲਮ 'ਚ ਉਹ ਬਿਲਕੁਲ ਹੀ ਵੱਖਰੇ ਅੰਦਾਜ਼ 'ਚ ਨਜ਼ਰ ਆਉਣਗੇ । ਜੀ ਹਾਂ ਉਹ ਕੁੜੀਆਂ ਵਾਲੇ ਲਿਬਾਸ 'ਚ ਸਭ 'ਤੇ ਕਹਿਰ ਢਾਅ ਰਹੇ ਹਨ । ਰਾਜ ਕੁਮਾਰ ਰਾਓ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਦਰਸ਼ਕਾਂ ਲਈ ਕੁਝ ਖ਼ਾਸ ਲੈ ਕੇ ਆਉਣ । ਹੋਰ ਵੇਖੋ:ਜਦੋਂ ਰਾਜ ਕੁਮਾਰ ਰਾਓ ਨੂੰ ਡਰੀਮ ਗਰਲ ਹੇਮਾ ਮਾਲਿਨੀ ਨਾਲ ਹੋਇਆ ਪਿਆਰ,ਵੀਡੀਓ ਆਇਆ ਸਾਹਮਣੇ https://www.instagram.com/p/B6xfCqgps8U/ ਫ਼ਿਲਮ 'ਜੱਜਮੈਂਟਲ ਹੈ ਕਯਾ' ਤੋਂ ਬਾਅਦ ਉਹ ਲਗਾਤਾਰ ਇੱਕ ਤੋਂ ਇੱਕ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ । ਹੁਣ ਉਹ ਜਲਦ ਹੀ ਅਨੁਰਾਗ ਬਸੁ ਦੀ ਫ਼ਿਲਮ ਲੂਡੋ 'ਚ ਨਜ਼ਰ ਆਉਣਗੇ ।ਜਿਸ ਦਾ ਪਹਿਲਾ ਲੁੱਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।

raj kumar rao raj kumar rao
ਜਿਸ 'ਚ ਉਹ ਕੁੜੀਆਂ ਵਾਲੇ ਲਿਬਾਸ 'ਚ ਨਜ਼ਰ ਆ ਰਹੇ ਨੇ,ਇਸ ਦੇ ਨਾਲ ਹੀ ਉਹ ਇਸ ਫ਼ਿਲਮ 'ਚ ਕੁੜੀ ਅਤੇ ਮੁੰਡੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ । ਪਹਿਲੀ ਨਜ਼ਰ ਵੇਖਣ 'ਤੇ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਹ ਅਦਾਕਾਰ ਰਾਜ ਕੁਮਾਰ ਰਾਓ ਹੀ ਹਨ ਜਾਂ ਫਿਰ ਕੋਈ ਕੁੜੀ । https://www.instagram.com/p/B6x1K_AJQQa/ ਇਸ ਤਸਵੀਰ 'ਚ ਉਨ੍ਹਾਂ ਨੇ ਹਰੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਇਸ ਦੇ ਨਾਲ ਲੰਮੇ ਵਾਲਾਂ ਦਾ ਵਿੱਗ ਵੀ ਪਾਇਆ ਹੋਇਆ ਹੈ । https://www.instagram.com/p/B4q_ybJJ1tc/ ਤਸਵੀਰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜ ਕੁਮਾਰ ਨੇ ਇਸ ਗੈਟਅੱਪ ਨੂੰ ਕਿਸੇ ਨਾਟਕ ਮੰਡਲੀ ਲਈ ਕੀਤਾ ਹੈ ।

0 Comments
0

You may also like