2.0 ਨਹੀਂ ਤੋੜ ਸਕੀ ਇਹ ਰਿਕਾਰਡ , ਜਾਣੋ ਹੁਣ ਤੱਕ ਕਿੰਨੀ ਕੀਤੀ ਕਮਾਈ : ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਪਹਿਲੇ ਦਿਨ ਚੰਗੀ ਕਮਾਈ ਕਰਨ ਤੋਂ ਬਾਅਦ ਦੂੱਜੇ ਦਿਨ ਭਾਵ ਸ਼ੁੱਕਰਵਾਰ ਨੂੰ ਇੱਕ ਡਿਪ ਦੇਖਣ ਨੂੰ ਮਿਲਿਆ। ਹਾਲਾਂਕਿ ਸ਼ਨੀਵਾਰ ਨੂੰ ਛੁੱਟੀ ਦੀ ਵਜ੍ਹਾ ਨਾਲ ਇੱਕ ਵਾਰ ਫਿਰ ਫਿਲਮ ਦੀ ਕਮਾਈ ‘ਚ ਵਾਧਾ ਦੇਖਣ ਨੂੰ ਮਿਲਿਆ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਦੇ ਟਵੀਟ ਦੇ ਮੁਤਾਬਕ ਫਿਲਮ ਨੇ ਵੀਰਵਾਰ ( 29 ਨਵੰਬਰ ) 20.25 ਕਰੋੜ , ਸ਼ੁੱਕਰਵਾਰ ਨੂੰ 18 ਕਰੋੜ ਅਤੇ ਸ਼ਨੀਵਾਰ ਨੂੰ 25 ਕਰੋੜ ਰੁਪਏ ਦੀ ਕਮਾਈ ਕੀਤੀ। ਕੁੱਲ ਮਿਲਾਕੇ ਫਿਲਮ ਹਿੰਦੀ ਵਰਜਨ ‘ਚ 63.25 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ।
#2Point0 jumps on Day 3 [Sat]… Growth on Day 3 [vis-à-vis Day 2]: 23.46%… Circuits that were performing okay/low have picked up… Day 4 [Sun] should witness further growth… Thu 20.25 cr, Fri 18 cr, Sat 25 cr. Total: ₹ 63.25 cr. India biz. Note: HINDI version.
— taran adarsh (@taran_adarsh) December 2, 2018
ਉਂਝ ਤਾਂ ਫਿਲਮ ਚੰਗੀ ਚਲ ਰਹੀ ਹੈ ਪਰ ਇਸ ਤੋਂ ਉਮੀਦਾਂ ਥੋੜੀਆਂ ਹੋਰ ਲਗਾਈਆਂ ਜਾ ਰਹੀਆਂ ਸਨ। ਕਿਆਸ ਲਗਾਏ ਜਾ ਰਹੇ ਸਨ ਕਿ ਇਹ ਫਿਲਮ ਅਕਸ਼ੇ ਦੀ ਸ਼ਾਨਦਾਰ ਓਪਨਿੰਗ ਕਮਾਈ ਵਾਲੀ ਫਿਲਮ ਬਣ ਸਕਦੀ ਹੈ। ਪਰ ਪਹਿਲੇ ਦਿਨ ਫਿਲਮ ਨੇ 20.25 ਕਰੋੜ ਰੁਪਏ ਕਮਾਏ। ਲੱਗ ਰਿਹਾ ਸੀ ਕਿ 2.0 ਫਿਲਮ ‘ਗੋਲਡ’ ਨੂੰ ਪਿੱਛੇ ਛੱਡ ਦੇਵੇਗੀ। ਪਰ 25.25 ਕਰੋਡ਼ ਰੁਪਏ ਦੀ ਫਰਸਟ ਡੇ ਕਲੇਕਸ਼ਨ ਦੇ ਨਾਲ ਹੁਣ ਵੀ ਗੋਲਡ ਨੰਬਰ 1 ਉੱਤੇ ਹੈ।
ਹੋਰ ਪੜ੍ਹੋ : ਜ਼ਰਾ ਪਹਿਚਾਣੋ… ਕੀ ਇਹ ਹੀ ਨੇ ਤੁਹਾਡੇ ਗਲੈਮਰਸ ਪੰਜਾਬੀ ਸਿਤਾਰੇ ?
ਦੱਸ ਦਈਏ ਕਿ 2.0 ਵੀਰਵਾਰ ਦੇ ਦਿਨ ਰਿਲੀਜ਼ ਕੀਤੀ ਗਈ ਸੀ। ਇਹ ਸਾਇੰਸ ਫਿਕਸ਼ਨ ਫਿਲਮ ਆਪਣੀ ਸਟਾਰ ਕਾਸਟ ਅਤੇ ਮੈਗਾ ਬਜਟ ਨੂੰ ਲੈ ਕੇ ਸ਼ੁਰੁਆਤ ਤੋਂ ਹੀ ਚਰਚਾ ‘ਚ ਸੀ। ਇਹ 2010 ‘ਚ ਆਈ ਰੋਬੋਟ ਦਾ ਸੀਕਵਲ ਹੈ। ਰੋਬੋਟ ‘ਚ ਜਿੱਥੇ ਐਸ਼ਵਰਿਆ ਰਾਏ ਲੀਡ ਰੋਲ ‘ਚ ਸਨ , ਇਸ ਵਾਰ ਯਾਨੀ 2.0 ‘ਚ ਐਮੀ ਜੈਕਸਨ ਨੇ ਗਲੈਮਰ ਦਾ ਤੜਕਾ ਲਗਾਇਆ ਹੈ।