Raju Srivastav Health Updates: ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਹੋਇਆ ਤੇਜ਼ ਬੁਖਾਰ, ਮੁੜ ਵੈਂਟੀਲੇਟਰ 'ਤੇ ਕੀਤਾ ਸ਼ਿਫਟ

Written by  Lajwinder kaur   |  September 01st 2022 03:25 PM  |  Updated: September 01st 2022 03:37 PM

Raju Srivastav Health Updates: ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਹੋਇਆ ਤੇਜ਼ ਬੁਖਾਰ, ਮੁੜ ਵੈਂਟੀਲੇਟਰ 'ਤੇ ਕੀਤਾ ਸ਼ਿਫਟ

Comedian Raju Srivastava shifted back on ventilator support after fever increases: ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਰਾਜੂ ਸ਼੍ਰੀਵਾਸਤਵ ਦੀ ਸਿਹਤ 'ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਰਾਜੂ ਸ਼੍ਰੀਵਾਸਤਵ ਦੇ ਪ੍ਰਸ਼ੰਸਕ ਇੱਕ ਵਾਰ ਫਿਰ ਤੋਂ ਪ੍ਰੇਸ਼ਾਨ ਹੋ ਗਏ ਹਨ। ਕਿਉਂਕਿ ਹੁਣ ਇੱਕ ਵਾਰ ਫਿਰ ਰਾਜੂ ਸ਼੍ਰੀਵਾਸਤਵ ਨੂੰ 100 ਡਿਗਰੀ ਬੁਖਾਰ ਹੋ ਗਿਆ ਹੈ।

 ਹੋਰ ਪੜ੍ਹੋ : ਪੰਜਾਬੀ ਕਲਾਕਾਰਾਂ ‘ਚ ਗਣੇਸ਼ ਚਤੁਰਥੀ ਦਾ ਉਤਸ਼ਾਹ, ਕਪਿਲ ਸ਼ਰਮਾ ਦੇ ਘਰ ਪਹੁੰਚ ਕੇ ਜਸਬੀਰ ਜੱਸੀ ਨੇ ਵੀ ਕੀਤੀ ਪੂਜਾ

Raju Srivastava health update: Comedian's health 'deteriorates', shifted back on ventilator support image From intsagram

ਜਿਸ ਕਾਰਨ ਡਾਕਟਰਾਂ ਨੇ ਰਾਜੂ ਸ੍ਰੀਵਾਸਤਵ ਨੂੰ ਫਿਲਹਾਲ ਵੈਂਟੀਲੇਟਰ ਤੋਂ ਨਾ ਹਟਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਰਾਜੂ ਸ਼੍ਰੀਵਾਸਤਵ ਦੇ ਦਿਲ ਦੀ ਧੜਕਣ, ਬੀਪੀ ਅਤੇ ਆਕਸੀਜਨ ਦਾ ਪੱਧਰ ਨਾਰਮਲ ਹੈ। ਦੱਸ ਦੇਈਏ ਕਿ ਪਿਛਲੇ 23 ਦਿਨਾਂ ਤੋਂ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਹਨ।

Raju Srivastava health update Comedian regains consciousness Image Source: Twitter

ਜਾਣਕਾਰੀ ਮੁਤਾਬਕ ਰਾਜੂ ਸ਼੍ਰੀਵਾਸਤਵ ਫਿਲਹਾਲ ਹੋਸ਼ 'ਚ ਹੈ,  ਰਾਜੂ ਦੇ ਹੱਥਾਂ-ਪੈਰਾਂ 'ਚ ਹਲਕੀ ਜਿਹੀ ਹਿੱਲਜੁਲ ਹੋ ਰਹੀ ਹੈ। ਮੰਗਲਵਾਰ ਨੂੰ ਉਨ੍ਹਾਂ ਨੂੰ ਕੁਝ ਸਮੇਂ ਲਈ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਸੀ, ਪਰ ਹੁਣ ਉਨ੍ਹਾਂ ਨੂੰ ਦੁਬਾਰਾ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਰਾਜੂ ਸ਼੍ਰੀਵਾਸਤਵ 80-90% ਕੁਦਰਤੀ ਆਕਸੀਜਨ ਖੁਦ ਲੈ ਰਹੇ ਹਨ। ਡਾਕਟਰ ਉਸ ਦੀ ਹਾਲਤ 'ਤੇ ਨਜ਼ਰ ਰੱਖ ਰਹੇ ਹਨ। ਪ੍ਰਸ਼ੰਸਕ ਲਗਾਤਾਰ ਇਹੀ ਪ੍ਰਾਥਨਾ ਕਰ ਰਹੇ ਨੇ ਕਿ ਰਾਜੂ ਠੀਕ ਹੋ ਕੇ ਆਪਣੇ ਪਰਿਵਾਰ ਚ ਹੱਸੀ-ਖੁਸ਼ੀ ਵਾਪਸ ਆ ਜਾਣ।

Image Source: Twitter

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੇ ਘਰ ਆਏ ਗਣਪਤੀ ਬੱਪਾ, ਤਸਵੀਰ ਸਾਂਝੀ ਕਰਦੇ ਹੋਏ ਕਿਹਾ-‘ਵਿਸ਼ਵਾਸ ਨਾਲ ਪੂਰੇ ਹੁੰਦੇ ਹਨ ਸਾਰੇ ਸੁਫਨੇ’


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network