ਰਾਜੂ ਸ਼੍ਰੀਵਾਸਤਵ ਦੀ ਸਿਹਤ ਫਿਰ ਵਿਗੜੀ, ਸਿਹਤ ਨੂੰ ਲੈ ਕੇ ਆਇਆ ਡਾਕਟਰਾਂ ਦਾ ਵੱਡਾ ਅਪਡੇਟ

written by Lajwinder kaur | August 18, 2022

Raju Srivastava Health: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਇੱਕ ਵਾਰ ਫਿਰ ਵਿਗੜ ਗਈ ਹੈ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਉਹ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਹਨ। ਦਰਅਸਲ, ਰਾਜੂ ਸ਼੍ਰੀਵਾਸਤਵ ਨੂੰ ਪਿਛਲੇ ਦਿਨੀਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ ਪਰ ਕੁਝ ਸਮੇਂ ਬਾਅਦ ਉਨ੍ਹਾਂ ਦੀ ਸਿਹਤ 'ਚ ਸੁਧਾਰ ਵੀ ਦੇਖਿਆ ਗਿਆ ਸੀ। ਪਰ ਡਾਕਟਰਾਂ ਵੱਲੋਂ ਦਿੱਤੀ ਨਵੀਂ ਆਪਟੇਡ ਨੇ ਪ੍ਰਸ਼ੰਸਕਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ।

ਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਦੱਸਿਆ ਕਿਵੇਂ ਲੰਘ ਰਹੀ ਹੈ ਵਿਆਹੁਤਾ ਜ਼ਿੰਦਗੀ, ਇਸ ਗੱਲ ਨੂੰ ਲੈ ਕੇ ਕੈਟਰੀਨਾ ਤੇ ਵਿੱਕੀ ‘ਚ ਵੀ ਹੁੰਦਾ ਹੈ ਝਗੜਾ

Raju Srivastava Health Update-min Image Source: Twitter

ਕਾਮੇਡੀਅਨ ਨੂੰ ਐਮਰਜੈਂਸੀ ਐਂਜੀਓਗ੍ਰਾਫੀ ਲਈ ਕੈਥੀਟਰਾਈਜ਼ੇਸ਼ਨ ਲੈਬ ਵਿੱਚ ਲਿਜਾਇਆ ਗਿਆ। ਉਸ ਨੂੰ ਉਸ ਦਿਨ ਦੋ ਵਾਰ ਕਾਰਡੀਓਪਲਮੋਨਰੀ ਰੀਸਸੀਟੇਸ਼ਨ (ਸੀਪੀਆਰ) ਦਿੱਤਾ ਗਿਆ ਸੀ। ਮਨੋਰੰਜਨ ਜਗਤ 'ਚ ਸਰਗਰਮ ਰਹੇ ਰਾਜੂ ਸ਼੍ਰੀਵਾਸਤਵ ਨੂੰ 2005 'ਚ ਸਟੈਂਡ-ਅੱਪ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਪਹਿਲੇ ਸੀਜ਼ਨ 'ਚ ਹਿੱਸਾ ਲੈਣ ਤੋਂ ਬਾਅਦ ਪਛਾਣ ਮਿਲੀ ਸੀ।

Raju Srivastava health update: Comedian's condition 'improving' Image Source: Twitter

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਭਿਨੇਤਾ ਸ਼ੇਖਰ ਸੁਮਨ ਨੇ ਰਾਜੂ ਸ਼੍ਰੀਵਾਸਤਵ ਦੀ ਹੈਲਥ ਅਪਡੇਟ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਅੱਜ ਰਾਜੂ ਦੀ ਸਿਹਤ ਸਥਿਰ ਹੈ। ਉਹ ਬੇਹੋਸ਼ ਹੈ ਪਰ ਸਥਿਰ ਹੈ। ਉਨ੍ਹਾਂ ਨੂੰ ਠੀਕ ਹੋਣ ਵਿੱਚ ਇੱਕ ਹਫ਼ਤਾ ਲੱਗੇਗਾ। ਤੁਸੀਂ ਸਾਰੇ ਅਰਦਾਸ ਕਰੋ।

ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਾਜੂ ਸ਼੍ਰੀਵਾਸਤਵ ਦੇ ਪਰਿਵਾਰ ਨਾਲ ਉਨ੍ਹਾਂ ਦੀ ਹਾਲਤ ਬਾਰੇ ਗੱਲ ਕੀਤੀ ਹੈ। ਉਨ੍ਹਾਂ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

News of Raju Srivastava’s death is FAKE! He is 'stable' Image Source: Twitter

ਇਸ ਤੋਂ ਪਹਿਲਾਂ ਰਾਜੂ ਸ਼੍ਰੀਵਾਸਤਵ ਦੀ ਸਿਹਤ ਵਿੱਚ ਮਾਮੂਲੀ ਸੁਧਾਰ ਹੋਇਆ ਸੀ। 14 ਅਗਸਤ ਨੂੰ, ਉਸਦੇ ਭਤੀਜੇ ਕੁਸ਼ਲ ਸ਼੍ਰੀਵਾਸਤਵ ਨੇ ਖੁਲਾਸਾ ਕੀਤਾ ਕਿ ਰਾਜੂ ਏਮਜ਼ ਦੇ ਆਈਸੀਯੂ ਵਿੱਚ ਵੈਂਟੀਲੇਟਰ 'ਤੇ ਹੈ ।

ਰਾਜੂ ਸ੍ਰੀਵਾਸਤਵ ਨੂੰ ਹਸਪਤਾਲ ਵਿੱਚ ਦਾਖ਼ਲ ਹੋਏ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਹਾਲੇ ਤੱਕ ਉਨ੍ਹਾਂ ਨੂੰ ਹੋਸ਼ ਨਹੀਂ ਆਇਆ। ਉਸਦਾ ਦਿਲ ਅਤੇ ਨਬਜ਼ ਲਗਭਗ ਆਮ ਕੰਮ ਕਰ ਰਹੇ ਸਨ ਪਰ ਦਿਮਾਗ ਦੇ ਇੱਕ ਹਿੱਸੇ ਵਿੱਚ ਖੂਨ ਦੇ ਧੱਬੇ ਬਣੇ ਹੋਏ ਹਨ। ਦਿਮਾਗ ਵਿੱਚ ਆਕਸੀਜਨ ਦੀ ਕਮੀ ਕਾਰਨ ਇਹ ਧੱਬੇ ਬਣੇ ਸਨ। ਸ਼ੁੱਕਰਵਾਰ 13 ਅਗਸਤ ਨੂੰ ਰਾਜੂ ਸ੍ਰੀਵਾਸਤਵ ਦਾ ਐਮਆਰਆਈ ਕੀਤਾ ਗਿਆ, ਜਿਸ ਵਿੱਚ ਸਾਹਮਣੇ ਆਇਆ ਕਿ ਸਿਰ ਦੇ ਉੱਪਰਲੇ ਹਿੱਸੇ ਦੇ ਦਿਮਾਗ਼ ਵਾਲੇ ਹਿੱਸੇ ਵਿੱਚ ਕੁਝ ਧੱਬੇ ਪਾਏ ਗਏ ਹਨ।

You may also like