ਮਰਹੂਮ ਰਾਜੂ ਸ਼੍ਰੀਵਾਸਤਵ ਦੀ ਅਖੀਰਲੀ ਇੰਸਟਾਗ੍ਰਾਮ ਪੋਸਟ, ਆਖਰੀ ਵਾਰ ਕਾਮੇਡੀ ਕਰਦੇ ਆਏ ਸੀ ਨਜ਼ਰ, ਦਰਸ਼ਕ ਹੋ ਰਹੇ ਨੇ ਭਾਵੁਕ

written by Lajwinder kaur | September 21, 2022

Comedian Raju Srivastava Death: ਸਾਰਿਆਂ ਨੂੰ ਹਸਾਉਣ ਵਾਲੇ ਦਿੱਗਜ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਅੱਜ ਸਭ ਨੂੰ ਰੁਵਾ ਗਏ ਹਨ। ਦੱਸ ਦਈਏ ਲੰਬੇ ਸਮੇਂ ਤੋਂ ਹਸਪਤਾਲ 'ਚ ਭਰਤੀ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ ਹੋ ਗਿਆ ਹੈ। ਰਾਜੂ ਸ਼੍ਰੀਵਾਸਤਵ ਨੇ 58 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ।

ਰਾਜੂ ਸ਼੍ਰੀਵਾਸਤਵ ਦੀ ਮੌਤ ਦੀ ਖਬਰ ਨਾਲ ਮਨੋਰੰਜਨ ਇੰਡਸਟਰੀ 'ਚ ਸੰਨਾਟਾ ਛਾ ਗਿਆ ਹੈ। ਰਾਜੂ ਸ਼੍ਰੀਵਾਸਤਵ ਨੇ ਦਿਲ ਦਾ ਦੌਰਾ ਪੈਣ ਤੋਂ ਕੁਝ ਘੰਟੇ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤਾ ਸੀ। ਇਹ ਵੀਡੀਓ ਦੇਖ ਕੇ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਕਾਫੀ ਭਾਵੁਕ ਹੋ ਰਹੇ ਹਨ। ਇਸ ਵੀਡੀਓ 'ਚ ਵੀ ਰਾਜੂ ਸ਼੍ਰੀਵਾਸਤਵ ਦਾ ਕਾਮਿਕ ਅੰਦਾਜ਼ ਖੂਬ ਦੇਖਿਆ ਜਾ ਸਕਦਾ ਹੈ।

ਹੋਰ ਪੜ੍ਹੋ : ਰਾਤੋ-ਰਾਤ 'ਝਲਕ ਦਿਖਲਾ ਜਾ' ਸ਼ੋਅ ਤੋਂ ਬਾਹਰ ਹੋ ਗਏ ਅਲੀ ਅਸਗਰ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ!

Raju Srivastav- image source twitter

ਤੁਹਾਨੂੰ ਦੱਸ ਦੇਈਏ ਕਿ ਟ੍ਰੇਡਮਿਲ 'ਤੇ ਵਰਕਆਊਟ ਸੈਸ਼ਨ ਦੌਰਾਨ ਰਾਜੂ ਸ਼੍ਰੀਵਾਸਤਵ ਨੂੰ ਛਾਤੀ 'ਚ ਦਰਦ ਹੋਇਆ ਅਤੇ ਉਹ ਹੇਠਾਂ ਡਿੱਗ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜਿੰਮ ਟ੍ਰੇਨਰ ਨੇ ਦਿੱਲੀ ਦੇ ਏਮਜ਼ 'ਚ ਭਰਤੀ ਕਰਵਾਇਆ ਜਿੱਥੇ ਉਨ੍ਹਾਂ ਦਾ ਕਈ ਦਿਨਾਂ ਤੱਕ ਇਲਾਜ ਚੱਲਦਾ ਰਿਹਾ।

image source twitter

ਇਸ ਅਖੀਰਲੀ ਵੀਡੀਓ 'ਚ ਰਾਜੂ ਸ਼੍ਰੀਵਾਸਤਵ ਆਪਣੇ ਕਾਮਿਕ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਹੱਸਣ 'ਤੇ ਮਜ਼ਬੂਰ ਕਰ ਰਹੇ ਹਨ, ਪਰ ਦਰਸ਼ਕਾਂ ਨੂੰ ਨਹੀਂ ਪਤਾ ਸੀ ਕਿ ਇਹ ਹਸਾਉਣ ਵਾਲਾ ਵੀਡੀਓ ਅਖੀਰਲਾ ਵੀਡੀਓ ਬਣ ਜਾਵੇਗਾ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਜੂ ਸ਼੍ਰੀਵਾਸਤਵ ਨੇ ਆਪਣੇ ਸਮੇਂ ਦੇ ਮਹਾਨ ਅਭਿਨੇਤਾ ਸ਼ਸ਼ੀ ਕਪੂਰ ਦੇ ਅੰਦਾਜ਼ ਵਿੱਚ ਬਹੁਤ ਹੀ ਸ਼ਾਨਦਾਰ ਅਤੇ ਮਜ਼ਾਕੀਆ ਢੰਗ ਨਾਲ ਬਿਆਨ ਕੀਤਾ ਹੈ। ਵੀਡੀਓ ਦੀ ਸ਼ੁਰੂਆਤ 'ਚ ਰਾਜੂ ਸ਼੍ਰੀਵਾਸਤਵ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਹਰ ਕਿਸੇ ਦੇ ਮੋਬਾਇਲ 'ਚ ਅਮਿਤਾਭ ਬੱਚਨ ਦੀ ਆਵਾਜ਼ 'ਚ ਕੋਰੋਨਾ ਦਾ ਮੈਸੇਜ ਆਉਂਦਾ ਸੀ, ਪਰ ਜੇਕਰ ਇਹੀ ਸੰਦੇਸ਼ ਸ਼ਸ਼ੀ ਕਪੂਰ ਦੀ ਆਵਾਜ਼ ਵਿੱਚ ਹੁੰਦਾ ਤਾਂ ਕੀ ਹੁੰਦਾ।

RAJU SHRIVASTAV PIC2 Image Source: Google

ਵੀਡੀਓ 'ਚ ਰਾਜੂ ਸ਼੍ਰੀਵਾਸਤਵ ਨੇ ਕੋਰੋਨਾ ਦਾ ਪੂਰਾ ਸੰਦੇਸ਼ ਸ਼ਸ਼ੀ ਕਪੂਰ ਵਾਂਗ ਹੀ ਸੁਣਾਇਆ ਹੈ। ਦਿਲ ਦਾ ਦੌਰਾ ਪੈਣ ਤੋਂ ਪਹਿਲਾਂ, ਰਾਜੂ ਸ਼੍ਰੀਵਾਸਤਵ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਹ ਆਖੀਰਲਾ ਕਾਮੇਡੀ ਵੀਡੀਓ ਪੋਸਟ ਕੀਤਾ ਸੀ। ਵੀਡੀਓ ਪੋਸਟ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਕੋਰੋਨਾ ਕਾਲਰ ਟਿਊਨ ਯਾਦ ਹੈ ਨਾ। ਦੱਸ ਦਈਏ ਉਨ੍ਹਾਂ ਦੇ ਗਜੋਧਰ ਭਈਆ ਦੇ ਕਿਰਦਾਰ ਨੇ ਉਨ੍ਹਾਂ ਨੂੰ ਦੇਸ਼ ਭਰ ਵਿਚ ਮਸ਼ਹੂਰ ਕਰ ਦਿੱਤਾ ਸੀ।

 

You may also like