ਫਿਲਮ 'ਜਿੰਦ ਜਾਨ' 'ਚ ਹਾਰਬੀ ਸੰਘਾ ਨੇ ਕੀਤਾ ਵੱਡਾ ਅਪਰੇਸ਼ਨ, ਦੇਖੋ ਵੀਡਿਓ 

Written by  Rupinder Kaler   |  February 11th 2019 05:44 PM  |  Updated: February 11th 2019 05:44 PM

ਫਿਲਮ 'ਜਿੰਦ ਜਾਨ' 'ਚ ਹਾਰਬੀ ਸੰਘਾ ਨੇ ਕੀਤਾ ਵੱਡਾ ਅਪਰੇਸ਼ਨ, ਦੇਖੋ ਵੀਡਿਓ 

ਗਾਇਕ ਰਾਜਵੀਰ ਜਵੰਦਾ ਦੀ ਫਿਲਮ 'ਜਿੰਦ ਜਾਨ' ਕਮੇਡੀ ਨਾਲ ਭਰਪੂਰ ਫਿਲਮ ਹੋਵੇਗੀ ਕਿਉਂਕਿ ਫਿਲਮ ਵਿੱਚ ਕੰਮ ਕਰ ਰਹੇ ਹਾਰਬੀ ਸੰਘਾ ਨੇ ਇਸ ਫਿਲਮ ਦੀ ਸ਼ੂਟਿੰਗ ਦੀ ਇੱਕ ਕਲਿੱਪ ਸਾਂਝੀ ਕੀਤੀ ਹੈ । ਹਾਰਬੀ ਸੰਘਾ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਵਿੱਚ ਰਾਜਵੀਰ ਜਵੰਦਾ ਵੀ ਦਿਖਾਈ ਦੇ ਰਹੇ ਹਨ ।

https://www.instagram.com/p/BtpeHZfFJZ0/

ਵੀਡਿਓ ਵਿੱਚ ਸੰਘਾ ਡਾਕਟਰ ਬਣੇ ਹੋਏ ਹਨ ਤੇ ਸਟ੍ਰੇਚਰ ਤੇ ਪਏ ਇਸ ਮਰੀਜ਼ ਨੂੰ ਚੈੱਕ ਕਰ ਰਹੇ । ਪਰ ਦੇਖਦੇ ਹੀ ਦੇਖਦੇ ਸਟ੍ਰੇਚਰ ਤੇ ਪਈ ਔਰਤ ਉੱਠ ਜਾਂਦੀ ਹੈ ਤੇ ਸੰਘਾ ਨੂੰ ਕੁੱਟਣ ਲੱਗ ਜਾਂਦੀ ਹੈ । ਇਸ ਦੇ ਨਾਲ ਹੀ ਸੰਘਾ ਦੀ ਨਰਸ ਵੀ ਸੰਘਾ ਤੇ ਇੱਕ ਦੋ ਚਪੇੜਾਂ ਲਾ ਦਿੰਦੀ ਹੈ । ਇਸ ਤੋਂ ਬਾਅਦ ਕਾਫੀ ਹਾਸਾ ਠੱਠਾ ਹੁੰਦਾ ਹੈ ।

https://www.instagram.com/p/Btu4noDlMg8/

ਇਸ ਫਿਲਮ ਵਿੱਚ ਰਾਜਵੀਰ ਜਵੰਦਾ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ । ਇਸ ਫਿਲਮ ਵਿੱਚ ਜਵੰਦਾ ਦੇ ਨਾਲ ਜਸਵਿੰਦਰ ਭੱਲਾ, ਉਪਾਸਨਾ ਸਿੰਘ ਤੇ ਹਾਰਬੀ ਸੰਘਾ ਵੀ ਦਿਖਾਈ ਦੇਣਗੇ ।ਰਾਜਵੀਰ ਜਵੰਦਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।

https://www.instagram.com/p/BtZ7FDulmz3/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network