ਗਾਇਕ ਰਾਜਵੀਰ ਜਵੰਦਾ ਆਪਣੇ ਨਵੇਂ ਗੀਤ ‘ਪੁੱਤ ਜੱਟ ਦਾ’ ਨਾਲ ਪਾਉਣਗੇ ਧਮਾਲ

Written by  Shaminder   |  September 17th 2019 01:14 PM  |  Updated: September 17th 2019 01:14 PM

ਗਾਇਕ ਰਾਜਵੀਰ ਜਵੰਦਾ ਆਪਣੇ ਨਵੇਂ ਗੀਤ ‘ਪੁੱਤ ਜੱਟ ਦਾ’ ਨਾਲ ਪਾਉਣਗੇ ਧਮਾਲ

ਪੁੱਤ ਜੱਟ ਦਾ ਫਿਰ ਤੋਂ ਧਮਾਲ ਪਾਉਣ ਆ ਰਿਹਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਰਾਜਵੀਰ ਜਵੰਦਾ ਦੀ ਜੋ ਕਿ ਆਪਣੇ ਨਵੇਂ ਗੀਤ ‘ਪੁੱਤ ਜੱਟ ਦਾ’ ਨਾਲ ਮੁੜ ਤੋਂ ਸਰੋਤਿਆਂ ਨੂੰ ਨਚਾਉਣ ਲਈ ਆ ਰਹੇ ਨੇ । ਇਸ ਗੀਤ ਦੇ ਟਾਈਟਲ ਤੋਂ ਤਾਂ ਇਹੀ ਲੱਗਦਾ ਹੈ ਕਿ ਇਸ ਗੀਤ ‘ਚ ਜੱਟ ਅਤੇ ਜੱਟਾਂ ਦੀ ਗੱਲ ਹੋਵੇਗੀ ।

ਹੋਰ ਵੇਖੋ:ਰਾਜਵੀਰ ਜਵੰਦਾ ਦਾ ਰੋਮਾਂਟਿਕ ਗੀਤ ‘ਡ੍ਰੀਮ’ ਹੋਇਆ ਰਿਲੀਜ਼

https://www.instagram.com/p/B2eTgYdA2Aq/

ਗੀਤ ਦੇ ਬੋਲ ਵਿੱਕੀ ਧਾਲੀਵਾਲ ਦੇ ਹੋਣਗੇ ਜਦਕਿ ਸੰਗੀਤ ਜੇ.ਸਟੈਟਿਕ ਦਾ ਹੋਵੇਗਾ ।ਇਸ ਗੀਤ ਦਾ ਵੀਡੀਓ ਪ੍ਰਸਿੱਧ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਜਾਵੇਗਾ । ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ । ਰਾਜਵੀਰ ਜਵੰਦਾ ਦੇ ਗਾਇਕੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਹਾਲ ਹੀ ‘ਚ ਇੱਕ ਗੀਤ ਆਇਆ ਸੀ ਡ੍ਰੀਮ ।

https://www.instagram.com/p/B2ZVp_QgkhG/

ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ‘ਹੋਣ ਵਾਲਾ ਸਰਦਾਰ’,ਸਰਨੇਮ ਕਈ ਗੀਤ ਨੇ ਜੋ ਯਾਦਗਾਰ ਹੋ ਨਿੱਬੜੇ ਹਨ । ਰਾਜਵੀਰ ਜਵੰਦਾ ਨੇ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਹੈ ।

https://www.instagram.com/p/B2DkUo1Ay-P/

ਉਨ੍ਹਾਂ ਨੇ ਹਾਲ ‘ਚ ਹੀ ਕਰਮਜੀਤ ਅਨਮੋਲ ਦੇ ਨਾਲ ਫ਼ਿਲਮ ਮਿੰਦੋ ਤਸੀਲਦਾਰਨੀ ‘ਚ ਵੀ ਕੰਮ ਕੀਤਾ ਸੀ ।ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਸੀ । ਹੁਣ ਉਹ ਆਪਣੇ ਇਸ ਨਵੇਭ ਗੀਤ ਨਾਲ ਸਰੋਤਿਆਂ ‘ਚ ਮੌਜਦੂਗੀ ਦਰਜ ਕਰਵਾਉਣ ਜਾ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network