ਰਾਜਵੀਰ ਜਵੰਦਾ ਦੀ ਫ਼ਿਲਮ 'ਜਿੰਦ ਜਾਨ' ਦਾ ਇਹ ਗੀਤ ਨੱਚਣ ਨੂੰ ਕਰਦਾ ਹੈ ਮਜਬੂਰ (ਵੀਡੀਓ)

Written by  Aaseen Khan   |  May 29th 2019 03:41 PM  |  Updated: May 29th 2019 03:41 PM

ਰਾਜਵੀਰ ਜਵੰਦਾ ਦੀ ਫ਼ਿਲਮ 'ਜਿੰਦ ਜਾਨ' ਦਾ ਇਹ ਗੀਤ ਨੱਚਣ ਨੂੰ ਕਰਦਾ ਹੈ ਮਜਬੂਰ (ਵੀਡੀਓ)

ਰਾਜਵੀਰ ਜਵੰਦਾ ਦੀ ਫ਼ਿਲਮ 'ਜਿੰਦ ਜਾਨ' ਦਾ ਇਹ ਗੀਤ ਨੱਚਣ ਨੂੰ ਕਰਦਾ ਹੈ ਮਜਬੂਰ (ਵੀਡੀਓ) : ਗਾਇਕ ਰਾਜਵੀਰ ਜਵੰਦਾ ਜਿਹੜੇ 14 ਜੂਨ ਨੂੰ ਫ਼ਿਲਮ 'ਜਿੰਦ ਜਾਨ' ਨਾਲ ਨਾਇਕ ਦੇ ਤੌਰ 'ਤੇ ਡੈਬਿਊ ਕਰਨ ਜਾ ਰਹੇ ਹਨ। ਫ਼ਿਲਮ ਦਾ ਦੂਜਾ ਗੀਤ 'ਵਹਿਮ ਰੱਖਦੀ' ਵੀ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਅਵਾਜ਼ ਵੀ ਰਾਜਵੀਰ ਜਵੰਦਾ ਨੇ ਹੀ ਦਿੱਤੀ ਹੈ। ਹੈਪੀ ਰਾਏਕੋਟੀ ਵੱਲੋਂ ਲਿਖੇ ਗੀਤ 'ਵਹਿਮ ਰੱਖਦੀ' ਨੂੰ ਗੁਰਮੀਤ ਸਿੰਘ ਨੇ ਸੰਗੀਤ ਦੀ ਮਾਲਾ ਪਹਿਨਾਈ ਹੈ। ਇਹ ਗੀਤ ਇੱਕ ਬੀਟ ਭੰਗੜਾ ਗਾਣਾ ਹੈ ਜਿਸ 'ਚ ਰਾਜਵੀਰ ਜਵੰਦਾ ਸਮੇਤ ਫ਼ਿਲਮ ਦੀ ਬਾਕੀ ਸਟਾਰ ਕਾਸਟ ਦਾ ਵੀ ਭੰਗੜਾ ਦੇਖਣ ਨੂੰ ਮਿਲ ਰਿਹਾ ਹੈ।

ਇਸ ਤੋਂ ਪਹਿਲਾਂ ਜਿੰਦ ਜਾਨ ਫ਼ਿਲਮ ਦਾ ਸਾਰੀ ਸਾਰੀ ਰਾਤ ਗਾਣਾ ਅਤੇ ਫ਼ਿਲਮ ਦਾ ਟਰੇਲਰ ਵੀ ਸਾਹਮਣੇ ਆ ਚੁੱਕਿਆ ਹੈ। ਜੇਕਰ ਫ਼ਿਲਮ ਦੀ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਅਤੇ ਸਾਰਾ ਸ਼ਰਮਾ ਲੀਡ ਰੋਲ 'ਚ ਹਨ। ਇਹ ਫ਼ਿਲਮ ਇੱਕ ਰੋਮਾਂਟਿਕ ਕਾਮੇਡੀ ਡਰਾਮਾ ਹੋਣ ਵਾਲੀ ਹੈ। ਫ਼ਿਲਮ ‘ਚ ਰਾਜਵੀਰ ਜਵੰਦਾ ਤੋਂ ਇਲਾਵਾ ਜਸਵਿੰਦਰ ਭੱਲਾ, ਹਾਰਬੀ ਸੰਘਾ, ਅਤੇ ਉਪਾਸਨਾ ਸਿੰਘ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ਜਿੰਦ ਜਾਨ ਨੂੰ ਦਰਸ਼ਨ ਬੱਗਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਪਵਨ ਅਗਰਵਾਲ ਤੇ ਕਰਨ ਅਗਰਵਾਲ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

ਹੋਰ ਵੇਖੋ : ਗੁਰਪ੍ਰੀਤ ਘੁੱਗੀ ਨੂੰ ਫਿਲਮ ਦੇ ਸੈੱਟ 'ਤੇ ਚੜ੍ਹਿਆ ਇਹ ਕਿਹੋ ਜਿਹਾ ਬੁਖਾਰ, ਦੇਖੋ ਵੀਡੀਓ

 

View this post on Instagram

 

Lyo g ik hor song . JIND JAAN 14 June. https://youtu.be/Sq_lOmgayKU

A post shared by Rajvir Jawanda (@rajvirjawandaofficial) on

ਇਸ ਤੋਂ ਇਲਾਵਾ ਰਾਜਵੀਰ ਜਵੰਦਾ ਫ਼ਿਲਮ ਮਿੰਦੋ ‘ਤਸੀਲਦਾਰਨੀ’ ਅਤੇ ‘ਯਮਲਾ’ ‘ਚ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਦੇਖਣਾ ਹੋਵੇਗਾ ਆਪਣੀ ਅਦਾਕਾਰੀ ਨਾਲ ਰਾਜਵੀਰ ਜਵੰਦਾ ਦਰਸ਼ਕਾਂ ਦਾ ਦਿਲ ਕਿੰਨ੍ਹਾ ਕੁ ਜਿੱਤਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network