ਇਕ ਵਾਰੀ ਫ਼ਿਰ ਸਰਦਾਰੀ ਕਾਇਮ ਕਰਨ ਆ ਰਿਹਾ ਹੈ ਰਾਜਵੀਰ ਜਵੰਦਾ

Written by  Gulshan Kumar   |  February 19th 2018 06:11 AM  |  Updated: February 19th 2018 06:11 AM

ਇਕ ਵਾਰੀ ਫ਼ਿਰ ਸਰਦਾਰੀ ਕਾਇਮ ਕਰਨ ਆ ਰਿਹਾ ਹੈ ਰਾਜਵੀਰ ਜਵੰਦਾ

ਦੋਸਤੋ, ਪੰਜਾਬੀ ਸੰਗੀਤ ਨੇ ਪਿਛਲੇ 7-8 ਸਾਲ ਵਿੱਚ ਬਹੁਤ ਤਰੱਕੀ ਕੀਤੀ ਹੈ | ਨਵੇਂ ਨਵੇਂ ਕਲਾਕਾਰਾਂ ਨੇ ਪੂਰੀ ਦੁਨੀਆਂ ਵਿਚ ਪੰਜਾਬੀ ਸੰਗੀਤ ਦੀ ਸਰਦਾਰੀ ਕਾਇਮ ਕੀਤੀ ਹੈ | ਜਿਨ੍ਹਾਂ ਵਿਚ ਇਕ ਨਾਮ ਆਉਂਦਾ ਹੈ ਯੰਗ ਤੇ ਟੈਲੇਂਟਡ ਸਿੰਗਰ ਰਾਜਬੀਰ ਜਵੰਦਾ ਦਾ | ਰਾਜਬੀਰ ਜਵੰਦਾ ਸੁਰਖੀਆਂ 'ਚ ਉਦੋਂ ਆਇਆ ਸੀ ਜਦੋਂ ਉਸ ਦੇ ਗਾਏ ਇਕ ਗੀਤ ਦਾ ਕਲਿੱਪ ਸ਼ੌਸ਼ਲ ਮੀਡੀਆ ਤੇ ਵਾਈਰਲ ਹੋਇਆ ਸੀ | ਉਸ ਦੇ ਕੁਛ ਸਾਲਾਂ ਬਾਦ ਉਸ ਨੇ ਇਸ ਸੰਗੀਤ ਨੂੰ ਆਪਣਾ ਪ੍ਰੌਫ਼ੈਸ਼ਨ ਬਣਾ ਲਿਆ |

ਪਿਛਲੇ ਦੋ ਸਾਲਾਂ ਵਿਚ ਰਾਜਬੀਰ ਜਵੰਦਾ Rajvir Jawanda ਨੇ ਪੰਜਾਬੀਆਂ ਨੂੰ ਕਈ ਹਿੱਟ ਗੀਤ ਦਿੱਤੇ | ਪਿਛੇ ਜਿਹੇ ਹੀ ਰੀਲੀਜ਼ ਹੋਏ ਉਹਨਾਂ ਦੇ ਗਾਣੇ ਲੈਂਡਲੋਰਡ ਨੂੰ ਸਾਰੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ | ਲੈਂਡਲੋਰਡ ਦੀ ਸਫ਼ਲਤਾ ਦੇ ਬਾਦ ਹੁਣ ਰਾਜਬੀਰ ਜਵੰਦਾ ਆਪਣਾ ਨਵਾਂ ਗੀਤ ਲੈ ਕੇ ਆਏ ਹਨ, ਜਿਸ ਦਾ ਟਾਈਟਲ ਹੈ ਸਰਦਾਰੀ | ਇਹ ਗੀਤ ਕੱਲ ਤੋਂ ਪੀ ਟੀ ਸੀ ਪੰਜਾਬੀ ਤੇ, ਪੀ ਟੀ ਸੀ ਚੱਕ ਦੇ ਪਾ ਰਿਹਾ ਹੈ ਧੁੱਮਾਂ |

https://youtu.be/Sm2ArOlORFQ

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network