ਰਾਜਵੀਰ ਜਵੰਦਾ ਦੇ ਨਵੇਂ ਗੀਤ ‘ਅਣਖੀ’ ਦਾ ਪੀਟੀਸੀ 'ਤੇ ਹੋਵੇਗਾ ਵਰਲਡ ਪ੍ਰੀਮੀਅਰ

Written by  Lajwinder kaur   |  February 17th 2020 04:59 PM  |  Updated: February 17th 2020 05:03 PM

ਰਾਜਵੀਰ ਜਵੰਦਾ ਦੇ ਨਵੇਂ ਗੀਤ ‘ਅਣਖੀ’ ਦਾ ਪੀਟੀਸੀ 'ਤੇ ਹੋਵੇਗਾ ਵਰਲਡ ਪ੍ਰੀਮੀਅਰ

ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ‘ਅਣਖੀ’ ਦਾ ਪੀਟੀਸੀ ‘ਤੇ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ।

ਹੋਰ ਵੇਖੋ:ਕਰਨ ਔਜਲਾ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ‘2020’ ਦਾ ਪਹਿਲਾ ਗੀਤ ‘ਝਾਂਜਰ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਅਣਖੀ (Ankhi) ਗਾਣੇ ਦੇ ਬੋਲ ਗੁਰਜੰਟ ਜੰਟੀ (Gurjant janty) ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਨੂੰ ਚਾਰ ਚੰਨ ਲਗਾਉਣਗੇ ਦੇਸੀ ਕਰਿਊ ਵਾਲੇ। ਡਾਇਰੈਕਟਰ ਗੈਰੀ ਦਿਓਲ ਵੱਲੋਂ ਗਾਣੇ ਦੇ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਗਾਣੇ ‘ਚ ਅਦਾਕਾਰੀ ਕਰਦੇ ਨਜ਼ਰ ਆਉਣਗੇ ਖੁਦ ਰਾਜਵੀਰ ਜਵੰਦਾ। ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ 18 ਫਰਵਰੀ ਨੂੰ ਰਿਲੀਜ਼ ਕੀਤਾ ਜਾਵੇਗਾ।

ਜੇ ਗੱਲ ਕਰੀਏ ਰਾਜਵੀਰ ਜਵੰਦਾ ਦੇ ਵਰਕ ਦੀ ਤਾਂ ਉਹ ਪਹਿਲਾਂ ਵੀ ਮਿੱਤਰਾਂ ਨੇ ਦਿਲ ਮੰਗਿਆ, ਬੁਟੀਕ, ਪੁੱਤ ਜੱਟ ਦਾ, ਡ੍ਰੀਮ, ਹੈਲੋ ਹੈਲੋ ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮੀ ਜਗਤ ‘ਚ ਸਰਗਰਮ ਨੇ ਪਿਛਲੇ ਸਾਲ ਉਨ੍ਹਾਂ ਨੇ ‘ਜਿੰਦ ਜਾਨ’ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ। ਉਸ ਤੋਂ ਬਾਅਦ ਉਹ ‘ਮਿੰਦੋ ਤਸੀਲਦਾਰਨੀ’ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਬਹੁਤ ਜਲਦ ‘ਯਮਲਾ’ ਫ਼ਿਲਮ ‘ਚ ਵੀ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network