Advertisment

'ਯਮਲਾ' ਦੇ ਸੈੱਟ 'ਤੇ ਪਿੰਡ ਦੇ ਨੰਨ੍ਹੇ ਫੈਨਜ਼ ਵੱਲੋਂ ਹੋਇਆ ਰਾਜਵੀਰ ਜਵੰਦਾ ਦਾ ਅਨੋਖਾ ਸਵਾਗਤ, ਦੇਖੋ ਵੀਡੀਓ

author-image
By Aaseen Khan
New Update
'ਯਮਲਾ' ਦੇ ਸੈੱਟ 'ਤੇ ਪਿੰਡ ਦੇ ਨੰਨ੍ਹੇ ਫੈਨਜ਼ ਵੱਲੋਂ ਹੋਇਆ ਰਾਜਵੀਰ ਜਵੰਦਾ ਦਾ ਅਨੋਖਾ ਸਵਾਗਤ, ਦੇਖੋ ਵੀਡੀਓ
Advertisment
ਯਮਲਾ ਦੇ ਸੈੱਟ 'ਤੇ ਪਿੰਡ ਦੇ ਨੰਨ੍ਹੇ ਫੈਨਜ਼ ਵੱਲੋਂ ਹੋਇਆ ਰਾਜਵੀਰ ਜਵੰਦਾ ਦਾ ਅਨੋਖਾ ਸਵਾਗਤ, ਦੇਖੋ ਵੀਡੀਓ : ਰਾਜਵੀਰ ਜਵੰਦਾ ਜਿਹੜੇ ਪਿਛਲੇ ਦਿਨੀ ਆਪਣੀ ਫਿਲਮ ਮਿੰਦੋ ਤਸੀਲਦਾਰਨੀ ਦਾ ਰੈਪ ਕਰਕੇ ਹਟੇ ਹਨ। ਪਰ ਨਾਲ ਹੀ ਉਹਨਾਂ ਦੀ ਅਗਲੀ ਫਿਲਮ ਯਮਲਾ ਦਾ ਸ਼ੂਟ ਵੀ ਸ਼ੁਰੂ ਹੋ ਚੁੱਕਿਆ ਹੈ ਜਿਸ ਦੀਆਂ ਤਸਵੀਰਾਂ ਕੁਝ ਦਿਨ ਪਹਿਲਾਂ ਸਾਹਮਣੇ ਆ ਚੁੱਕੀਆਂ ਹਨ। ਜਿਸ 'ਚ ਰਾਜਵੀਰ ਜਵੰਦਾ ਦਾ ਸਾਥ ਨਿਭਾ ਰਹੀ ਹੈ ਖੂਬਸੂਰਤ ਅਦਾਕਾਰ ਸਾਨਵੀ ਧੀਮਾਨ।
Advertisment
ਫਿਲਮ ਨੂੰ ਨਾਮਵਰ ਨਿਰਦੇਸ਼ਕ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਬੱਲੀ ਸਿੰਘ ਕੱਕੜ ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਹਿ ਹੈ। ਜਿੱਥੇ ਸ਼ੂਟ ਦੌਰਾਨ ਫਿਲਮ ਦੀ ਕਾਸਟ ਕੰਮ ਤਾਂ ਜੀ ਜਾਨ ਨਾਲ ਕਰਦੀ ਹੈ ਪਰ ਉੱਥੇ ਹੀ ਹਾਸੀ ਮਜ਼ਾਕ ਦੇ ਪਲ ਵੀ ਆਪਣੇ ਫੈਨਜ਼ ਨਾਲ ਸਾਂਝੇ ਕਰਨ ਤੋਂ ਪਿੱਛੇ ਨਹੀਂ ਰਹਿੰਦੇ।
 
View this post on Instagram
 

@ghuggigurpreet bhaji Ton acting de gur sikhde hoye ?? upcoming movie #yamla @rakesshhmehta

A post shared by Rajvir Jawanda (@rajvirjawandaofficial) on

ਅਜਿਹੀ ਵੀਡੀਓ ਯਮਲਾ ਫਿਲਮ ਦੇ ਸੈੱਟ ਤੋਂ ਰਾਜਵੀਰ ਜਵੰਦਾ ਦੀ ਸਾਹਮਣੇ ਆਈ ਹੈ ਜਿਸ 'ਚ ਸ਼ੂਟ ਦੀ ਜਗ੍ਹਾ ਵਾਲੇ ਪਿੰਡ ਦੇ ਬੱਚਿਆਂ ਨੇ ਰਾਜਵੀਰ ਜਵੰਦਾ ਦੇ ਨਾਮ ਦੇ ਨਾਹਰੇ ਲਗਾ ਰਾਜਨੇਤਾ ਦੀ ਤਰਾਂ ਉਹਨਾਂ ਦਾ ਸਵਾਗਤ ਕੀਤਾ ਹੈ। ਤੇ ਰਾਜਵੀਰ ਜਵੰਦਾ ਵੀ ਕਿਸੇ ਰਾਜਨੇਤਾ ਦੀ ਤਰਾਂ ਹੀ ਆਪਣੇ ਇਹਨਾਂ ਨੰਨ੍ਹੇ ਫੈਨਜ਼ ਦਾ ਸੰਬੋਧਨ ਕਰ ਰਹੇ ਹਨ।
Advertisment
ਹੋਰ ਵੇਖੋ : ਕੇਸਰੀ ਫਿਲਮ ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਬੀ ਪਰਾਕ ਦੀ ਮਿਹਨਤ ਨੇ ਪਹੁੰਚਿਆ ਉਹਨਾਂ ਨੂੰ ਇਸ ਮੁਕਾਮ 'ਤੇ
ਜ਼ਾਹਿਰ ਹੈ ਰਾਜਵੀਰ ਜਵੰਦਾ ਦੀ ਗਾਇਕੀ ਦਾ ਦੀਵਾਨਾਂ ਤਾਂ ਅੱਜ ਬੱਚਾ ਬੱਚਾ ਹੈ। ਉਹਨਾਂ ਦੀ ਇਸ ਫਿਲਮ 'ਚ ਰਘਵੀਰ ਬੋਲੀ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਅਤੇ ਨਵਨੀਤ ਕੌਰ ਢਿੱਲੋਂ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਰਾਜਵੀਰ ਜਵੰਦਾ ਫਿਲਮ ਜਿੰਦ ਜਾਨ 'ਚ ਵੀ ਆਪਣੀ ਅਦਾਇਗੀ ਦੇ ਰੰਗ ਬਿਖੇਰਦੇ ਦਿਖਣਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment