Advertisment

'ਮਿਸਟਰ ਪੰਜਾਬ 2018' ਸ਼ੋਅ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ , ਮੋਹਾਲੀ ਦੇ ਫੁੱਟਬਾਲ ਗਰਾਉਂਡ ਦੇ ਬਾਹਰ ਜੁੱਟੀ ਭੀੜ 

author-image
By Rupinder Kaler
New Update
'ਮਿਸਟਰ ਪੰਜਾਬ 2018' ਸ਼ੋਅ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ , ਮੋਹਾਲੀ ਦੇ ਫੁੱਟਬਾਲ ਗਰਾਉਂਡ ਦੇ ਬਾਹਰ ਜੁੱਟੀ ਭੀੜ 
Advertisment
ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ, 'ਮਿਸਟਰ ਪੰਜਾਬ 2018' ਦਾ ਅੱਜ ਗਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਾਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਮੋਹਾਲੀ ਦੇ ਫੁੱਟਬਾਲ ਗਰਾਉਂਡ ਵਿੱਚ ਹੁਣ ਤੋਂ ਹੀ ਰੌਂਣਕਾਂ ਲੱਗਣੀਆਂ ਸ਼ੁਰੂ ਹੋ ਗਈ ਹਨ ।'ਮਿਸਟਰ ਪੰਜਾਬ 2018' ਸ਼ੋਅ ਦਾ ਭਾਵੇ ਸਿੱਧਾ ਪ੍ਰਸਾਰਨ ਪੰਜਾਬ ਦੇ ਨੰਬਰ 1 ਪੰਜਾਬੀ ਚੈਨਲ ਪੀਟੀਸੀ ਪੰਜਾਬੀ 'ਤੇ ਕੀਤਾ ਜਾਣਾ ਹੈ ਪਰ ਜੋ ਲੋਕ ਇਸ ਪ੍ਰੋਗਰਾਮ ਨਾਲ ਸ਼ੁਰੂ ਤੋਂ ਜੁੜੇ ਹੋਏ ਹਨ ਉਹ ਮੋਹਾਲੀ ਦੇ ਫੁੱਟਬਾਲ ਗਰਾਉਂਗ ਪਹੁੰਚਣੇ ਸ਼ੁਰੂ ਹੋ ਗਏ ਹਨ । ਹੋਰ ਵੇਖੋ : ਦੀਪਿਕਾ ਦੀ ਇੰਗੇਜਮੈਂਟ ਰਿੰਗ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ
Advertisment
https://www.instagram.com/p/BqM_d-GFZbD/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੋਅ ਦਾ ਹਿੱਸਾ ਬਣਨ ਲਈ ਹਜ਼ਾਰਾਂ ਨੌਜਵਾਨਾਂ ਨੇ ਅਡੀਸ਼ਨ ਦਿੱਤਾ ਸੀ । ਇਸ ਸ਼ੋਅ ਲਈ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਵਿੱਚ ਅਡੀਸ਼ਨ ਰੱਖੇ ਗਏ ਸਨ । ਵਿੰਦੂ ਦਾਰਾ ਸਿੰਘ, ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਵਰਗੇ ਜੱਜਾਂ ਦੀ ਹਰ ਤਰ੍ਹਾਂ ਦੀ ਕਸੋਟੀ 'ਤੇ ਖਰੇ ਉਤਰਕੇ 10 ਗੱਭਰੂ ਇਸ ਸ਼ੋਅ ਦੇ ਫਾਈਨਲ ਰਾਉਂਡ ਵਿੱਚ ਪਹੁੰਚੇ ਹਨ । ਹੋਰ ਵੇਖੋ : ਪੀਟੀਸੀ ਪੰਜਾਬੀ ਦੇ ਰਿਏਲਿਟੀ ਸ਼ੋਅ ‘ਚ ਪਰਫਾਰਮ ਕਰਨਗੇ ਕਈ ਕਲਾਕਾਰ
Advertisment
https://www.instagram.com/p/BqNDl_6lVYJ/ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਕਿ 'ਮਿਸਟਰ ਪੰਜਾਬ 2018' ਦੇ ਫਾਈਨਲ ਰਾਉਂਡ ਵਿੱਚ ਕੀ ਹੁੰਦਾ ਹੈ ਤੇ ਕੌਣ ਬਣਦਾ ਹੈ ਮਿਸਟਰ ਪੰਜਾਬ ਤਾਂ ਪਹੁੰਚੋ ਫੁੱਟਬਾਲ ਗਰਾਉਂਡ ਨੇੜੇ ਦੁਸਹਿਰਾ ਗਰਾਉਂਡ ਮੋਹਾਲੀ । ਹੋਰ ਵੇਖੋ : ‘ਕੱਟ ਫੀਦਰ’ ਲਗਾ ਕੇ ਕਿਸ ‘ਤੇ ਕਹਿਰ ਢਾਅ ਰਹੀ ਹੈ ਗੁਰਲੇਜ਼ ਅਖਤਰ https://www.instagram.com/p/BqMrsknlmLs/ ਇਸ ਸ਼ੋਅ ਵਿੱਚ ਗਾਇਕ ਨਿੰਜਾ , ਰਾਜਵੀਰ ਜਵੰਦਾ, ਜੋਰਡਨ ਸੰਧੂ, ਜੈਨੀ ਜੌਹਲ, ਗੁਰਕਿਰਤ ਰਾਏ ਅਤੇ ਗੁਰਮੰਤਰ ਰੌਣਕਾਂ ਲਾਉਣਗੇ ਤੇ ਸ਼ੋਅ ਨੂੰ ਹੋਸਟ ਕਰਨਗੇ ਸਤਿੰਦਰ ਸੱਤੀ । 'ਮਿਸਟਰ ਪੰਜਾਬ 2018' ਦਾ ਪ੍ਰੋਗਰਾਮ ਸ਼ਾਮ 6.30 ਵਜੇ ਸ਼ੁਰੂ ਹੋਵੇਗਾ ।ਇਸ ਦਾ ਸਿੱਧਾ ਪ੍ਰਸਾਰਣ ਤੁਸੀਂ ਦੇਖ ਸਕਦੇ ਹੋ ਪੀਟੀਸੀ ਪੰਜਾਬੀ 'ਤੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment