ਰਾਜਵੀਰ ਜਵੰਦਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘ਰੜਕਾਂ ਤੇ ਮੜਕਾਂ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

Written by  Lajwinder kaur   |  August 21st 2020 10:41 AM  |  Updated: August 21st 2020 10:41 AM

ਰਾਜਵੀਰ ਜਵੰਦਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘ਰੜਕਾਂ ਤੇ ਮੜਕਾਂ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੇ ਨੇ । ਉਨ੍ਹਾਂ ਨੇ ਆਪਣੇ ਆਉਣ ਵਾਲੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ । ਉਹ ‘ਰੜਕਾਂ ਤੇ ਮੜਕਾਂ’ ਟਾਈਟਲ ਹੇਠ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆ ਰਹੇ ਨੇ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ priti silon ਨੇ ਲਿਖੇ ਨੇ ਤੇ ਮਿਊਜ਼ਿਕ ਜੇ ਸਟੈਟਿਕ ਦਾ ਹੋਵੇਗਾ । ਇਸ ਗੀਤ ਦਾ ਵੀਡੀਓ ਬੀ ਟੂਗੇਦਰਸ ਵੱਲੋਂ ਤਿਆਰ ਕੀਤਾ ਗਿਆ ਹੈ । ਗੀਤ ਦੇ ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਗੀਤ ਦਾ ਟੀਜ਼ਰ 23 ਅਗਸਤ ਨੂੰ ਰਿਲੀਜ਼ ਹੋਵੇਗਾ ।

ਜੇ ਗੱਲ ਕਰੀਏ ਰਾਜਵੀਰ ਜਵੰਦਾ ਦੇ ਵਰਕ ਦੀ ਤਾਂ ਉਹ ਪਹਿਲਾਂ ਵੀ ਕੰਗਣੀ, ਸਰਨੇਮ, ਮਿੱਤਰਾਂ ਨੇ ਦਿਲ ਮੰਗਿਆ, ਬੁਟੀਕ, ਪੁੱਤ ਜੱਟ ਦਾ, ਡ੍ਰੀਮ, ਹੈਲੋ ਹੈਲੋ ਵਰਗੇ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮੀ ਜਗਤ ‘ਚ ਸਰਗਰਮ ਨੇ ਪਿਛਲੇ ਸਾਲ ਉਹ ‘ਜਿੰਦ ਜਾਨ’ ਤੇ ‘ਮਿੰਦੋ ਤਸੀਲਦਾਰਨੀ’ ਵਰਗੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਇਸ ਸਾਲ ਉਨ੍ਹਾਂ ਨੇ ‘ਯਮਲਾ’ ਫ਼ਿਲਮ ‘ਚ ਵੀ ਨਜ਼ਰ ਆਉਣਾ ਸੀ ਪਰ ਕੋਰੋਨਾ ਕਾਲ ਕਰਕੇ ਸਾਰੀਆਂ ਹੀ ਫ਼ਿਲਮਾਂ ਦੀ ਰਿਲੀਜ਼ਿੰਗ ਨੂੰ ਰੋਕ ਦਿੱਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network