ਦੀਦਾਰ ਸੰਧੂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਨੇ ਗਾਇਕ ਰਾਜਵੀਰ ਜਵੰਦਾ,ਦੇਖੋ ਵੀਡੀਓ

Written by  Aaseen Khan   |  October 15th 2019 12:31 PM  |  Updated: October 15th 2019 12:34 PM

 ਦੀਦਾਰ ਸੰਧੂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਨੇ ਗਾਇਕ ਰਾਜਵੀਰ ਜਵੰਦਾ,ਦੇਖੋ ਵੀਡੀਓ

ਫਾਟਕ ਕੋਟਕਪੂਰੇ ਦਾ, ਨਾ ਮਾਰ ਜਾਲਮਾਂ ਵੇ, ਪੇਕੇ ਤੱਤੜੀ ਦੇ ਦੂਰ, ਜੋਬਨ ਪ੍ਰੀਤਾਂ, ਵਰਗੇ ਬਹੁਤ ਸਾਰੇ ਸਦਾਬਹਾਰ ਗਾਣੇ ਦੇਣ ਵਾਲੇ ਦੀਦਾਰ ਸੰਧੂ ਜਿਹੜਾ 80 ਦੇ ਦਹਾਕੇ 'ਚ ਗਾਇਕੀ ਦੇ ਅੰਬਰਾਂ 'ਚ ਸ਼ਿਖਰਾਂ 'ਤੇ ਸੀ। ਦੀਦਾਰ ਸੰਧੂ ਦੇ ਗਾਣੇ ਪੁਰਾਣੀ ਪੀੜ੍ਹੀ ਹੀ ਨਹੀਂ ਸਗੋਂ ਨਵੀਂ ਪੀੜ੍ਹੀ ਵੀ ਬਹੁਤ ਸੁਣਦੀ ਹੈ। ਅੱਜ ਦੇ ਗਾਇਕਾਂ ਦੀ ਮਨਪਸੰਦ ਦੀ ਲਿਸਟ 'ਚ ਵੀ ਦੀਦਾਰ ਸੰਧੂ ਦਾ ਨਾਮ ਜ਼ਰੂਰ ਹੁੰਦਾ ਹੈ ਜਿਸ 'ਚ ਰਾਜਵੀਰ ਜਵੰਦਾ ਦਾ ਨਾਮ ਇੱਕ ਹੈ।

 

View this post on Instagram

 

Bol mereya mahiya ve me sown java k na

A post shared by Rajvir Jawanda (@rajvirjawandaofficial) on

ਰਾਜਵੀਰ ਜਵੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਹ ਦੀਦਾਰ ਸੰਧੂ ਅਤੇ ਸਨੇਹ ਲਤਾ ਦਾ ਹਿੱਟ ਗੀਤ 'ਬੋਲ ਮੇਰਿਆ ਮਾਹੀਆ ਵੇ ਮੈਂ ਸੌਂ ਜਾਵਾਂ ਕੇ ਨਾ' ਗਾਉਂਦੇ ਹੋਏ ਸੁਣਾਈ ਦੇ ਰਹੇ ਹਨ। ਗੀਤ ਦੇ ਨਾਲ ਤੂੰਬੀ ਵੀ ਬਹੁਤ ਹੀ ਖੂਬ ਰਾਜਵੀਰ ਜਵੰਦਾ ਵਜਾ ਰਹੇ ਹਨ। ਉਹਨਾਂ ਨੂੰ ਸੁਣ ਦੀਦਾਰ ਸੰਧੂ ਦੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਹਨ।

 

View this post on Instagram

 

Gidhe vich tu nachdi.

A post shared by Rajvir Jawanda (@rajvirjawandaofficial) on

ਹੋਰ ਵੇਖੋ : ਪਿੰਡਾਂ 'ਚ ਵੋਟਾਂ ਦੇ ਮਾਹੌਲ ਨੂੰ ਵੱਖਰੇ ਰੰਗ 'ਚ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਸਰਪੰਚੀ ਲੈਣੀ ਐ'

ਰਾਜਵੀਰ ਜਵੰਦਾ ਜਿਹੜੇ ਅਕਸਰ ਹੀ ਪੰਜਾਬੀ ਗਾਇਕੀ ਦੇ ਅਮਰ ਨਾਵਾਂ ਨੂੰ ਉਹਨਾਂ ਦੇ ਗੀਤਾਂ ਦੇ ਜ਼ਰੀਏ ਯਾਦ ਕਰਦੇ ਰਹਿੰਦੇ ਹਨ। ਉਹਨਾਂ ਦਾ ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੱਲੋਂ ਤਾਰੀਫਾਂ ਦੇ ਪੁਲ ਬੰਨ੍ਹੇ ਜਾ ਰਹੇ ਹਨ।ਪਿਛਲੇ ਦਿਨੀਂ 'ਪੁੱਤ ਜੱਟ ਦਾ' ਗਾਣੇ ਨਾਲ ਹਰ ਕਿਸੇ ਨੂੰ ਨਚਾਉਣ ਵਾਲੇ ਰਾਜਵੀਰ ਜਵੰਦਾ ਅਦਾਕਾਰੀ 'ਚ ਵੀ ਹੱਥ ਅਜ਼ਮਾ ਚੁੱਕੇ ਹਨ। ਰਾਜਵੀਰ ਮਿੰਦੋ ਤਸੀਲਦਾਰਨੀ ਅਤੇ ਜਿੰਦ ਜਾਨ ਵਰਗੀਆਂ ਪੰਜਾਬੀ ਫ਼ਿਲਮਾਂ 'ਚ ਅਹਿਮ ਕਿਰਦਾਰ ਨਿਭਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network