ਰਾਜਵੀਰ ਜਵੰਦਾ ਦਾ ਨਵਾਂ ਗੀਤ ‘ਗੌਰ ਨਾਲ’ ਹੋਇਆ ਰਿਲੀਜ਼

Written by  Shaminder   |  November 05th 2020 02:20 PM  |  Updated: November 05th 2020 02:20 PM

ਰਾਜਵੀਰ ਜਵੰਦਾ ਦਾ ਨਵਾਂ ਗੀਤ ‘ਗੌਰ ਨਾਲ’ ਹੋਇਆ ਰਿਲੀਜ਼

ਰਾਜਵੀਰ ਜਵੰਦਾ ਦਾ ਗੀਤ ‘ਗੌਰ ਨਾਲ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਇਕਵਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੈ ਜਦੋਂਕਿ ਗੀਤ ਦੇ ਬੋਲ ਮਨੀ ਲੌਂਗੀਆ ਨੇ ਲਿਖੇ ਹਨ ।ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ । ਬੀਤੇ ਦਿਨੀਂ ਇਸ ਗੀਤ ਦਾ ਫ੍ਰਸਟ ਲੁੱਕ ਜਾਰੀ ਕੀਤਾ ਗਿਆ ਸੀ । ਗੀਤ ਦੀ ਫੀਚਰਿੰਗ ‘ਚ ਈਸ਼ਾ ਸ਼ਰਮਾ ਹਨ ।

rajvir

ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੇ ਪਿਆਰ ਨੂੰ ਪਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ।

ਹੋਰ ਪੜ੍ਹੋ : ਰਾਜਵੀਰ ਜਵੰਦਾ ਜਲਦ ਆਪਣੇ ਨਵੇਂ ਗੀਤ ‘ਗੌਰ ਨਾਲ’ ਹੋਣਗੇ ਹਾਜ਼ਰ

rajvir

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਬੀਤੇ ਦਿਨ ਉਨ੍ਹਾਂ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਸਮਾਰੋਹ ‘ਚ ਬੈਸਟ ਫੋਕ ਪੌਪ ਵੋਕਲਿਸਟ ਮੇਲ ਕੈਟਾਗਿਰੀ ‘ਚ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ ।

rajvir

ਰਾਜਵੀਰ ਜਵੰਦਾ ਪੰਜਾਬੀ ਗੀਤਾਂ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ।

ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ‘ਮਿੰਦੋ ਤਸੀਲਦਾਰਨੀ’ ਫ਼ਿਲਮ ਹੈ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network