
ਸ਼ਮਿਤਾ ਸ਼ੈੱਟੀ (Shamita Shetty) ਅਤੇ ਰਾਕੇਸ਼ ਬਾਪਤ (Raqesh Bapat) ਦੇ ਰੋਮਾਂਸ ਦੀਆਂ ਖਬਰਾਂ ਕਿਸੇ ਤੋਂ ਛਿਪੀਆਂ ਹੋਈਆਂ ਨਹੀਂ ਹਨ । ਦੋਵਾਂ ਨੇ ਖੁੱਲਮ ਖੁੱਲਾ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ ।ਸ਼ਮਿਤਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਰਾਕੇਸ਼ ਬਾਪਤ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਕਿ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ‘ਚ ਦੋਵੇਂ ਜਣੇ ਵੈਲੇਂਟਾਈਨ ਡੇ (Valentine's day)ਦੇ ਮੌਕੇ ‘ਤੇ ਇੱਕ ਦੂਜੇ ਨੂੰ ਕਿੱਸ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਜੈਸਲਮੇਰ ‘ਚ ਮਸਤੀ ਕਰਦੀ ਨਜ਼ਰ ਆਈ ਅਫਸਾਨਾ ਖ਼ਾਨ, ਵੇਖੋ ਵੀਡੀਓ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਜੋੜੀ ਬਿੱਗ ਬੌਸ ‘ਚ ਨਜ਼ਰ ਆਈ ਸੀ ਅਤੇ ਦੋਨਾਂ ਦੀਆਂ ਨਜ਼ਦੀਕੀਆਂ ਵੀ ਇਸ ਸ਼ੋਅ ਦੇ ਦੌਰਾਨ ਹੀ ਵਧੀਆਂ ਸਨ । ਸ਼ਮਿਤਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਇਸ ਦੇ ਨਾਲ ਹੀ ਆਪਣੀ ਅਦਾਕਾਰੀ ਦੀ ਬਦੌਲਤ ਉਸ ਨੇ ਕਈ ਅਵਾਰਡ ਵੀ ਜਿੱਤੇ ਹਨ । ਹਾਲਾਂਕਿ ਉਹ ਫ਼ਿਲਮਾਂ ‘ਚ ਜ਼ਿਆਦਾ ਸਰਗਰਮ ਨਹੀਂ ਹੈ ।

ਪਰ ਸੋਸ਼ਲ ਮੀਡੀਆ ਤੇ ਉਹ ਸਰਗਰਮ ਰਹਿੰਦੀ ਹੈ ਅਤੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਆਪਣੇ ਭੈਣ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਕੁਝ ਦਿਨ ਪਹਿਲਾਂ ਹੀ ਸ਼ਮਿਤਾ ਨੇ ਆਪਣਾ ਜਨਮ ਦਿਨ ਮਨਾਇਆ ਸੀ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋਏ ਸਨ । ਸ਼ਮਿਤਾ ਅਤੇ ਰਾਕੇਸ਼ ਦੀਆਂ ਨਜ਼ਦੀਕੀਆਂ ਦੀਆਂ ਖਬਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਸਨ ਪਰ ਦੋਵੇਂ ਕਦੇ ਖੁੱਲ ਕੇ ਸਾਹਮਣੇ ਨਹੀਂ ਆਏ ਪਰ ਵੈਲੇਂਟਾਈਨ ਡੇ ਦੇ ਮੌਕੇ ‘ਤੇ ਦੋਵਾਂ ਨੇ ਇੱਕ ਦੂਜੇ ਨੂੰ ਖੁੱਲ ਕੇ ਪਿਆਰ ਦਾ ਇਜ਼ਹਾਰ ਕੀਤਾ ਹੈ ।
View this post on Instagram