Advertisment

ਕੋ-ਐਕਟਰ ਜਤਿਨ ਕਨਕਿਆ ਨੂੰ ਯਾਦ ਕਰ ਭਾਵੁਕ ਹੋਏ ਰਾਕੇਸ਼ ਬੇਦੀ, ਕਿਹਾ ਆਖਰੀ ਸਮੇਂ ਉਨ੍ਹਾਂ ਨੂੰ ਵੇਖਣ ਦੀ ਕਿਸੇ ‘ਚ ਨਹੀਂ ਸੀ ਹਿੰਮਤ

author-image
By Rupinder Kaler
New Update
ਕੋ-ਐਕਟਰ ਜਤਿਨ ਕਨਕਿਆ ਨੂੰ ਯਾਦ ਕਰ ਭਾਵੁਕ ਹੋਏ ਰਾਕੇਸ਼ ਬੇਦੀ, ਕਿਹਾ ਆਖਰੀ ਸਮੇਂ ਉਨ੍ਹਾਂ ਨੂੰ ਵੇਖਣ ਦੀ ਕਿਸੇ ‘ਚ ਨਹੀਂ ਸੀ ਹਿੰਮਤ
Advertisment
ਏਨੀਂ ਦਿਨੀਂ ਟੀਵੀ ਤੇ ਬਹੁਤ ਸਾਰੇ ਪੁਰਾਣੇ ਸੀਰੀਅਲ ਦਿਖਾਈ ਦੇਣ ਲੱਗੇ ਹਨ । ਇਹਨਾਂ ਵਿੱਚੋਂ ਇੱਕ ਹੈ ‘ਸ਼੍ਰੀ ਮਾਨ ਜੀ ਸ਼੍ਰੀਮਤੀ ਜੀ’, ਜਿਸ ਦਾ ਪਹਿਲਾਂ ਪ੍ਰਸਾਰਣ 1994 ਵਿੱਚ ਹੋਇਆ ਸੀ । ਇਸ ਸ਼ੋਅ ਵਿੱਚ ਦਿਲਰੁਬਾ ਦਾ ਕਿਰਦਾਰ ਨਿਭਾਉਣ ਵਾਲੇ ਰਾਕੇਸ਼ ਬੇਦੀ ਨੇ ਕੁਝ ਪੁਰਾਣੀਆਂ ਯਾਦਾਂ ਸ਼ੇਅਰ ਕੀਤੀਆਂ ਹਨ । ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੋ-ਸਟਾਰ ਕਨਕਿਆ ਨੂੰ ਕੈਂਸਰ ਦੀ ਬਿਮਾਰੀ ਸੀ, ਜਿਸ ਦੀ ਵਜ੍ਹਾ ਕਰਕੇ ਉਹਨਾਂ ਦੀ ਮੌਤ ਹੋ ਗਈ । ਰਾਕੇਸ਼ ਨੇ ਦੱਸਿਆ ਕਿ ‘ਜਤਿਨ ਦੇ ਆਖਰੀ ਸਮੇਂ ਮੈਂ ਉਹਨਾਂ ਨੂੰ ਬਾਂਦਰਾ ਹਸਪਤਾਲ ਵਿੱਚ ਮਿਲਣ ਲਈ ਗਿਆ ਸੀ । https://www.instagram.com/p/CAFuYIzJmiQ/ ਮੈਨੂੰ ਯਾਦ ਹੈ ਕਿ ਉਸ ਸਮੇਂ ਉਹਨਾਂ ਨੂੰ ਸਾਹ ਲੈਣ ਵਿੱਚ ਕਾਫੀ ਤਕਲੀਫ ਹੁੰਦੀ ਸੀ ।ਉਹ ਆਈਸੀਯੂ ਵਿੱਚ ਭਰਤੀ ਸਨ । ਜਿਸ ਇਨਸਾਨ ਨੂੰ ਮੈਂ ਹਮੇਸ਼ਾ ਹੱਸਦਾ ਦੇਖਦਾ ਸੀ, ਉਸ ਨੂੰ ਇਸ ਹਾਲਤ ਵਿੱਚ ਮੇਰੇ ਤੋਂ ਦੇਖਿਆ ਨਹੀਂ ਸੀ ਜਾ ਰਿਹਾ’ । ‘ਜਦੋਂ ਮੈਂ ਉਹਨਾਂ ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਕੋਲ ਜ਼ਿਆਦਾ ਸਮਾਂ ਨਹੀਂ ਹੈ ।
Advertisment
https://www.instagram.com/p/BgInOxqlFjc/ ਉਹਨਾਂ ਦੇ ਸਰੀਰ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ । ਡਾਕਟਰ ਦੀ ਇਹ ਗੱਲ ਸੁਣ ਕੇ ਮੇਰੇ ਹੰਝੂ ਨਿਕਲ ਗਏ । ਪਰ ਮੈਂ ਜਤਿਨ ਦੇ ਸਾਹਮਣੇ ਆਪਣੇ ਹੰਝੂ ਛੁਪਾ ਲਏ ਸਨ’ । ‘ਉਹਨਾਂ ਦੇ ਕਮਰੇ ਵਿੱਚ ਜਾਂਦੇ ਹੀ ਮੈਂ ਮੁਸਕਰਾਉਣ ਲੱਗਾ ਤੇ ਉਹਨਾਂ ਨੂੰ ਆਖਰੀ ਸਮੇਂ ਹਸਾਉਣ ਦੀ ਕੋਸ਼ਿਸ਼ ਕਰਨ ਲੱਗਾ । https://www.instagram.com/p/BgHhUlllxR-/ ਪਰ ਉਹ ਵੀ ਅਦਾਕਾਰ ਸਨ, ਜਾਣਦੇ ਸਨ ਕਿ ਮੈਂ ਨਾਟਕ ਕਰ ਰਿਹਾ ਹਾਂ, ਉਹਨਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ । ਸਾਡੇ ਦੋਹਾਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਮੈਂ ਫਿਰ ਨਿਕਲ ਗਿਆ । ਦੂਜੇ ਦਿਨ ਦੁੱਖ ਭਰੀ ਖ਼ਬਰ ਆ ਗਈ’ । https://www.instagram.com/p/BbrLVmEHOAH/
Advertisment

Stay updated with the latest news headlines.

Follow us:
Advertisment
Advertisment
Latest Stories
Advertisment