ਵਿਆਹ ਦੇ ਬੰਧਨ ‘ਚ ਬੱਝੇ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਹਾਣੀਕਾਰ ਰਾਕੇਸ਼ ਧਵਨ, ਵਧਾਈ ਦੇਣ ਵਾਲੇ ਮਸੈਜਾਂ ਦਾ ਲੱਗਿਆ ਤਾਂਤਾ

written by Lajwinder kaur | August 14, 2022

See Punjabi Writer Rakesh Dhawan's Marriage Pics: ਲਓ ਜੀ ਪੰਜਾਬੀ ਮਨੋਰੰਜਨ ਜਗਤ ਦਾ ਇੱਕ ਹੋਰ ਕਲਾਕਾਰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਜੀ ਹਾਂ ਚੱਲ ਮੇਰਾ ਪੁੱਤ ਸੀਰੀਜ਼ ਦੀ ਕਹਾਣੀ ਤੇ ਡਾਇਲਾਗ ਲਿਖਣ ਵਾਲੇ ਲੇਖਕ ਰਾਕੇਸ਼ ਧਵਨ ਦਾ ਵਿਆਹ ਹੋ ਗਿਆ ਹੈ।

ਉਨ੍ਹਾਂ ਨੇ evgenia guseva ਨਾਮ ਦੀ ਮੁਟਿਆਰ ਨਾਲ ਵਿਆਹ ਕਰਵਾ ਲਿਆ ਹੈ। ਜਿਸ ਦੀ ਜਾਣਕਾਰੀ ਖੁਦ ਰਾਕੇਸ਼ ਧਵਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਤੋਂ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।

ਹੋਰ ਪੜ੍ਹੋ : ‘ਇਹ ਆਮਿਰ ਖ਼ਾਨ ਦੀਆਂ ਰੀਸਾਂ ਕਰਦਾ’ ਵਾਲੇ ਬਿਆਨ ‘ਤੇ ਐਕਟਰ ਹਰਦੀਪ ਗਰੇਵਾਲ ਨੇ ਤੋੜੀ ਆਪਣੀ ਚੁੱਪੀ, ਕਿਹਾ-‘ਸੱਚ ਦੱਸਾਂ ਤਾਂ ਮੇਰਾ ਟੀਚਾ ਕਦੇ ਵੀ...’

inside image of rakesh dawan with wife image source instagram

ਇਸ ਵਿਆਹ ਵਾਲੀ ਤਸਵੀਰ ‘ਚ ਦੇਖ ਸਕਦੇ ਹੋ ਰਾਕੇਸ਼ ਧਵਨ ਨੇ ਆਫ਼ ਵ੍ਹਾਈਟ ਰੰਗ ਦਾ ਕੁੜਤਾ ਪਜਾਮਾ ਪਿਆ ਹੋਇਆ ਹੈ ਤੇ ਉਨ੍ਹਾਂ ਦੀ ਵਹੁਟੀ ਨੇ ਸੁਰਖ਼ ਲਾਲ ਰੰਗ ਦੀ ਪ੍ਰੰਪਾਰਿਕ ਭਾਰਤੀ ਸਾੜ੍ਹੀ ਪਾਈ ਹੋਈ ਹੈ। ਦੋਵੇਂ ਇਕੱਠੇ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ।  ਐਮੀ ਵਿਰਕ, ਸਿੰਮੀ ਚਾਹਲ, ਹੈਪੀ ਰਾਏਕੋਟੀ, ਰੁਬੀਨਾ ਬਾਜਵਾ, ਦਰਸ਼ਨ ਅਲੌਖ ਤੇ ਕਈ ਹੋਰ ਨਾਮੀ ਕਲਾਕਾਰਾਂ ਨੇ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ।

inside image of rakesh dhawan image image source instagram

ਰਾਕੇਸ਼ ਧਵਨ ਨੇ ਸੰਵਾਦ ਲੇਖਕ ਦੇ ਤੌਰ ਤੇ ਚੱਲ ਮੇਰਾ ਪੁੱਤ, ਪੁਆੜਾ ਅਤੇ ਹੌਸਲਾ ਰੱਖ ਵਿੱਚ ਆਪਣਾ ਲੋਹਾ ਮਨਾ ਚੁੱਕੇ ਹਨ। ਆਜਾ ਮੈਕਸੀਕੋ ਚੱਲੀਏ ਰਾਹੀਂ ਉਨ੍ਹਾਂ ਨੇ ਬਤੌਰ ਨਿਰਦੇਸ਼ਨ ‘ਚ ਕਦਮ ਰੱਖਿਆ ਸੀ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ।

Rakesh Dhawan image image source instagram

 

View this post on Instagram

 

A post shared by Eva Eva (@evgeniyagkg)

You may also like