'ਰੀਅਲ ਫੋਕ' ਲੈ ਕੇ ਹਾਜ਼ਿਰ ਹੈ ਗਾਇਕਾ ਰਾਖੀ ਹੁੰਦਲ, ਫੋਕ ਗਾਇਕੀ ਦਾ ਦਿਖਾਇਆ ਦਮ, ਦੇਖੋ ਵੀਡੀਓ

Written by  Aaseen Khan   |  January 30th 2019 03:15 PM  |  Updated: January 30th 2019 04:20 PM

'ਰੀਅਲ ਫੋਕ' ਲੈ ਕੇ ਹਾਜ਼ਿਰ ਹੈ ਗਾਇਕਾ ਰਾਖੀ ਹੁੰਦਲ, ਫੋਕ ਗਾਇਕੀ ਦਾ ਦਿਖਾਇਆ ਦਮ, ਦੇਖੋ ਵੀਡੀਓ

'ਰੀਅਲ ਫੋਕ' ਲੈ ਕੇ ਹਾਜ਼ਿਰ ਹੈ ਗਾਇਕਾ ਰਾਖੀ ਹੁੰਦਲ, ਫੋਕ ਗਾਇਕੀ ਦਾ ਦਿਖਾਇਆ ਦਮ, ਦੇਖੋ ਵੀਡੀਓ : ਪੀਟੀਸੀ ਰਿਕਾਡਜ਼ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੰਗੀਤ ਦਾ ਵੱਡਾ ਪਲੇਟਫਾਰਮ ਬਣ ਚੁੱਕਿਆ ਹੈ। ਹਰ ਹਫਤੇ 2 ਗਾਣਿਆਂ ਨਾਲ ਦਰਸ਼ਕਾਂ ਅੱਗੇ ਪੇਸ਼ ਕਰਨ ਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਕਲੌਤਾ ਪਲੇਟਫਾਰਮ ਹੈ। ਇਸੇ ਲੜੀ ਦੇ ਸਿਲਸਿਲੇ 'ਚ ਫੇਮਸ ਪੰਜਾਬੀ ਸਿੰਗਰ ਰਾਖੀ ਹੁੰਦਲ ਆਪਣਾ ਨਵਾਂ ਗਾਣਾਂ 'ਦ ਰੀਅਲ ਫੋਕ' ਲੈ ਕੇ ਹਾਜ਼ਿਰ ਹੋ ਚੁੱਕੇ ਹਨ।

ਇਹ ਗਾਣਾ ਪੰਜਾਬੀ ਫੋਕ ਸਾਂਗ ਹੈ ਜਿਸ ਨੂੰ ਰਾਖੀ ਹੁੰਦਲ ਨੇ ਬੜੇ ਹੀ ਸੋਹਣੇ ਢੰਗ ਨਾਲ ਗਾਇਆ ਹੈ। ਗਾਣੇ ਦਾ ਮਿਊਜ਼ਿਕ ਸੋਲ ਰਾਕਰਜ਼ ਵੱਲੋਂ ਦਿੱਤਾ ਗਿਆ ਹੈ। ਜੀਵਨ ਰਾਸ਼ੀ ਦੇ ਨਿਰਦੇਸ਼ਨ ਗਾਣੇ ਦਾ ਖੂਬਸੂਰਤ ਵੀਡੀਓ ਫਿਲਮਾਇਆ ਗਿਆ ਹੈ। ਰਾਖੀ ਹੁੰਦਲ ਇਸ ਤੋਂ ਪਹਿਲਾਂ ਵੀ ਫੋਕ ਗਾਇਕੀ ਲਈ ਜਾਣੀ ਜਾਂਦੀ ਰਹੀ ਹੈ। ਉਹਨਾਂ ਕਈ ਸੱਭਿਆਚਾਰਕ ਗਾਣੇ ਅਤੇ ਪੰਜਾਬੀ ਟੱਪੇ ਗਾਏ ਹਨ।

ਹੋਰ ਵੇਖੋ : ਮੰਜ ਮਿਊਜ਼ਿਕ ਨੇ ਗਾਇਆ ਪੰਜਾਬੀਆਂ ਦੀ ਸ਼ਾਨ ਇਹ ਗੀਤ, ਅਕਸ਼ੇ ਕੁਮਾਰ ਨੇ ਵੀ ਦਿੱਤੀ ਪ੍ਰਤੀਕਿਰਿਆ, ਦੇਖੋ ਵੀਡੀਓ

ਜੇਕਰ ਗੱਲ ਕੀਤੀ ਜਾਵੇ ਉਹਨਾਂ ਦੇ ਪਿਛਲੇ ਗਾਣਿਆਂ ਦੀ ਤਾਂ ਉਹ ਮਿਰਜ਼ਾ, ਜੱਟੀ-ਦ ਕੁਈਨ, ਅਤੇ ਕੈਂਟ ਮੁੰਡਿਆਂ ਵਰਗੇ ਕਈ ਸੁਪਰ ਹਿੱਟ ਗਾਣੇ ਕਰ ਚੁੱਕੇ ਹਨ। ਪੰਜਾਬੀ ਫੋਕ ਬਹੁਤ ਹੀ ਅਮੀਰ ਹੈ ਜਿਸ ਦੀ ਰਾਖੀ ਸੂਦ ਵੱਲੋਂ ਉਸ ਦੀ ਝਲਕ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network