ਬਿੱਗ ਬੌਸ ਤੇ ਭੜਕੀ ਰਾਖੀ ਸਾਵੰਤ, ਸ਼ਹਿਨਾਜ਼ ਤੇ ਸ਼ੇਫਾਲੀ ਖਿਲਾਫ ਸ਼ਿਕਾਇਤ ਕਰਵਾਈ ਦਰਜ, ਦੇਖੋ ਵੀਡੀਓ

Written by  Aaseen Khan   |  November 09th 2019 03:48 PM  |  Updated: November 09th 2019 03:54 PM

ਬਿੱਗ ਬੌਸ ਤੇ ਭੜਕੀ ਰਾਖੀ ਸਾਵੰਤ, ਸ਼ਹਿਨਾਜ਼ ਤੇ ਸ਼ੇਫਾਲੀ ਖਿਲਾਫ ਸ਼ਿਕਾਇਤ ਕਰਵਾਈ ਦਰਜ, ਦੇਖੋ ਵੀਡੀਓ

ਸਲਮਾਨ ਖ਼ਾਨ ਦਾ ਚਰਚਿਤ ਟੀਵੀ ਸ਼ੋਅ ਬਿੱਗ ਬੌਸ 13 ਕਾਫੀ ਸੁਰਖ਼ੀਆਂ ਬਟੋਰ ਰਿਹਾ ਹੈ। ਪੰਜਾਬੀ ਸਿੰਗਰ ਅਤੇ ਗਾਇਕਾ ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਣਾ ਵੀ ਇਸ ਸ਼ੋਅ 'ਚ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਪਰ ਅਦਾਕਾਰਾ ਰਾਖੀ ਸਾਵੰਤ ਨੂੰ ਹਾਲ ਹੀ 'ਚ ਸ਼ਹਿਨਾਜ਼ ਅਤੇ ਸ਼ੇਫਾਲੀ ਜ਼ਰੀਵਾਲਾ 'ਤੇ ਕਾਫੀ ਗੁੱਸਾ ਆਇਆ ਹੈ ਕਿਉਂਕਿ ਇੱਕ ਟਾਸ੍ਕ ਦੌਰਾਨ ਸ਼ੋਅ 'ਚ ਰਾਖੀ ਸਾਵੰਤ ਦਾ ਨਾਮ ਲਿਆ ਗਿਆ ਹੈ।

 

View this post on Instagram

 

A post shared by Rakhi Sawant (@rakhisawant2511) on

ਇੱਕ ਟਾਸ੍ਕ ਦੌਰਾਨ ਸ਼ਹਿਨਾਜ਼ ਅਤੇ ਸ਼ੇਫਾਲੀ 'ਚ ਕਾਫੀ ਬਹਿਸ ਹੋਈ ਅਤੇ ਸ਼ੇਫਾਲੀ ਨੇ ਗੁੱਸੇ 'ਚ ਆ ਕੇ ਸ਼ਹਿਨਾਜ਼ ਨੂੰ ਪੰਜਾਬ ਦੀ ਰਾਖੀ ਸਾਵੰਤ ਕਹਿ ਦਿੱਤਾ। ਹੁਣ ਬਿੱਗ 'ਚ ਇਸ ਤਰ੍ਹਾਂ ਨਾਮ ਉਛਾਲਣ 'ਤੇ ਰਾਖੀ ਕਾਫੀ ਭੜਕੀ ਹੋਈ ਹੈ।

 

View this post on Instagram

 

A post shared by Rakhi Sawant (@rakhisawant2511) on

ਰਾਖੀ ਸਾਵੰਤ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਕਿਹਾ ਹੈ ਕਿ,'ਤੁਸੀਂ ਮੈਨੂੰ ਕੀ ਸਮਝਦੇ ਹੋ। ਮੈਂਨੇ ਸ਼ਹਿਨਾਜ਼ ਗਿੱਲ ਅਤੇ ਸ਼ੇਫਾਲੀ ਜ਼ਰੀਆਵਾਲਾ ਵਰਗੇ ਕੰਟੈਸਟੈਂਟ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਮੈਂ ਕੰਮ 'ਚ ਬਿਜ਼ੀ ਰਹਿੰਦੀ ਹਾਂ ਅਤੇ ਤੁਸੀਂ ਬਿੱਗ ਬੌਸ 'ਚ ਮੇਰਾ ਨਾਮ ਖਰਾਬ ਕਰ ਰਹੇ ਹੋ। ਤੁਹਾਨੂੰ ਸ਼ਰਮ ਨਹੀਂ ਆਉਂਦੀ।''

ਹੋਰ ਵੇਖੋ : ਜਦੋਂ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਹੋਏ ਭਾਵੁਕ ਕਿਹਾ ‘ਮੈਂ ਜ਼ਿੰਦਗੀ ‘ਚ ਨਹੀਂ ਹਾਂ ਖੁਸ਼’,ਵਾਇਰਲ ਹੋਇਆ ਵੀਡੀਓ

ਰਾਖੀ ਸਾਵੰਤ ਨੇ ਸਲਮਾਨ ਖ਼ਾਨ ਨੂੰ ਵੀ ਅਪੀਲ ਕੀਤੀ ਹੈ ਕਿ ਸ਼ੋਅ 'ਚ ਉਸ ਦਾ ਨਾਮ ਖਰਾਬ ਕੀਤਾ ਜਾ ਰਿਹਾ ਹੈ ਉਸ ਨੂੰ ਇਨਸਾਫ ਦਵਾਈਆਂ ਜਾਵੇ।ਸ਼ੇਫਾਲੀ ਦੇ ਸ਼ਹਿਨਾਜ਼ ਨੂੰ ਰਾਖੀ ਨਾਲ ਜੋੜਨ 'ਤੇ ਸ਼ਹਿਨਾਜ਼ ਖੁਦ ਵੀ ਕਾਫੀ ਭੜਕ ਗਈ ਸੀ ਉਸ ਦਾ ਕਹਿਣਾ ਸੀ ਉਸ ਨੂੰ ਸਭ ਸਮਝ ਆ ਰਿਹਾ ਹੈ ਕਿ ਕੌਣ ਕਿਸ ਨੂੰ ਕੀ ਸਿਖਾ ਰਿਹਾ ਹੈ। ਸ਼ਹਿਨਾਜ਼ ਦਾ ਇਸ਼ਾਰਾ ਹਿਮਾਂਸ਼ੀ ਵੱਲ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network