ਰਾਖੀ ਸਾਵੰਤ ਨੇ ਆਪਣੇ ਵਿਆਹ ਦੀਆਂ ਖ਼ਬਰਾਂ 'ਤੇ ਲਗਾਈ ਮੋਹਰ, ਦੱਸਿਆ ਕਿਸ ਤਰ੍ਹਾਂ ਫੋਨ 'ਤੇ ਸ਼ੁਰੂ ਹੋਈ ਲਵ ਸਟੋਰੀ 

Written by  Rupinder Kaler   |  August 04th 2019 12:23 PM  |  Updated: August 04th 2019 12:23 PM

ਰਾਖੀ ਸਾਵੰਤ ਨੇ ਆਪਣੇ ਵਿਆਹ ਦੀਆਂ ਖ਼ਬਰਾਂ 'ਤੇ ਲਗਾਈ ਮੋਹਰ, ਦੱਸਿਆ ਕਿਸ ਤਰ੍ਹਾਂ ਫੋਨ 'ਤੇ ਸ਼ੁਰੂ ਹੋਈ ਲਵ ਸਟੋਰੀ 

ਵਿਵਾਦਾਂ ਵਿੱਚ ਰਹਿਣ ਵਾਲੀ ਰਾਖੀ ਸਾਵੰਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ । ਆਪਣੇ ਵਿਆਹ ਦੀਆਂ ਖ਼ਬਰਾਂ ਖਾਰਿਜ ਕਰਨ ਤੋਂ ਬਾਅਦ ਰਾਖੀ ਨੇ ਇੱਕ ਹੋਰ ਨਵਾਂ ਬਿਆਨ ਜਾਰੀ ਕਰਕੇ ਖਲਬਲੀ ਮਚਾ ਦਿੱਤੀ ਹੈ । ਦਰਅਸਲ ਰਾਖੀ ਸਾਵੰਤ ਨੇ ਵਿਆਹ ਕਰਨ ਦੀ ਗੱਲ ਨੂੰ ਸਵੀਕਾਰ ਕਰ ਲਿਆ ਹੈ । ਇੱਕ ਇੰਟਰਵਿਊ ਵਿੱਚ ਰਾਖੀ ਨੇ ਕਿਹਾ ਹੈ ਕਿ ਉਸ ਨੇ ਵਿਆਹ ਕਰ ਲਿਆ ਹੈ ।

https://www.instagram.com/p/B0sQ-6-nH4e/

ਰਾਖੀ ਨੇ ਕਿਹਾ ਹੈ ਕਿ 'ਮੈਂ ਡਰ ਗਈ ਸੀ, ਹਾਂ ਮੈਂ ਵਿਆਹ ਕਰ ਲਿਆ ਹੈ, ਮੈਂ ਆਪਣੇ ਵਿਆਹ ਦੀ ਖ਼ਬਰ ਨੂੰ ਸਵੀਕਾਰ ਕਰ ਰਹੀ ਹਾਂ'। ਇਸ ਇਸ ਇੰਟਰਵਿਊ ਵਿੱਚ ਰਾਖੀ ਨੂੰ ਪੁੱਛਿਆ ਗਿਆ ਕਿ ਉਹਨਾਂ ਦਾ ਵਿਆਹ ਅਚਾਨਕ ਇਸ ਤਰ੍ਹਾਂ ਕਿਵੇਂ ਹੋਈ ? ਇਸ 'ਤੇ ਰਾਖੀ ਨੇ ਕਿਹਾ, 'ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਪਤੀ ਐੱਨ.ਆਰ.ਆਈ ਹੈ' ਰਾਖੀ ਨੇ ਅੱਗੇ ਦੱਸਿਆ ਕਿ 'ਉਸ ਦੇ ਪਤੀ ਦਾ ਨਾਂ ਰਿਤੇਸ਼ ਹੈ ਤੇ ਉਹ ਯੂ.ਕੇ. ਵਿੱਚ ਰਹਿੰਦਾ ਹੈ । ਉਹ ਵਾਪਿਸ ਜਾ ਚੁੱਕਿਆ ਹੈ ਮੇਰੇ ਵੀਜਾ ਦਾ ਪ੍ਰਬੰਧ ਹੋ ਰਿਹਾ ਹੈ ਤੇ ਮੈਂ ਵੀ ਛੇਤੀ ਉੱਥੇ ਪਹੁੰਚਣ ਵਾਲੀ ਹਾਂ'।

https://www.instagram.com/p/B0qOV79nlOR/

ਰਾਖੀ ਨੇ ਅੱਗੇ ਕਿਹਾ ਕਿ ਉਹ ਰੱਬ ਦੀ ਸੁਕਰਗੁਜ਼ਾਰ ਹੈ ਕਿ ਉਸ ਨੂੰ ਏਨਾਂ ਵਧੀਆ ਪਤੀ ਮਿਲਿਆ ਹੈ ।ਰਾਖੀ ਨੇ ਦੱਸਿਆ ਕਿ ਉਹਨਾਂ ਦੋਹਾਂ ਨੂੰ ਫੋਨ 'ਤੇ ਹੀ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ।  ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਰਾਖੀ ਨੇ ਮੁੰਬਈ ਦੇ ਇੱਕ ਹੋਟਲ ਵਿੱਚ ਚੋਰੀ ਛਿਪੇ ਵਿਆਹ ਕਰ ਲਿਆ ਹੈ ।

https://www.instagram.com/p/B0ftiFPndu2/

ਇਹਨਾਂ ਖ਼ਬਰਾਂ ਤੋਂ ਬਾਅਦ ਰਾਖੀ ਨੇ ਕਿਹਾ ਸੀ ਕਿ ਉਸ ਨੇ ਕੋਈ ਵਿਆਹ ਨਹੀਂ ਕਰਵਾਇਆ, ਇਹ ਤਾਂ ਇੱਕ ਫੋਟੋ ਸ਼ੂਟ ਸੀ ।ਹੁਣ ਰਾਖੀ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਸ ਨੇ ਮੰਨਿਆ ਹੈ ਕਿ ਉਸ ਦਾ ਵਿਆਹ ਹੋ ਗਿਆ ਹੈ । ਪਰ ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਰਾਖੀ ਆਪਣੀ ਇਸ ਗੱਲ ਤੇ ਟਿਕੀ ਰਹਿੰਦੀ ਹੈ ਜਾਂ ਨਹੀਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network