ਰਾਖੀ ਸਾਵੰਤ ਨੂੰ ਯਾਦ ਆਇਆ ਰੱਬ, ਵੀਡੀਓ ਸਾਂਝੀ ਕਰਕੇ ਕੋਰੋਨਾ ਵਾਇਰਸ ਲਈ ਇਹਨਾਂ ਲੋਕਾਂ ਨੂੰ ਦੱਸਿਆ ਜ਼ਿੰਮੇਵਾਰ

Written by  Rupinder Kaler   |  March 28th 2020 02:38 PM  |  Updated: March 28th 2020 02:38 PM

ਰਾਖੀ ਸਾਵੰਤ ਨੂੰ ਯਾਦ ਆਇਆ ਰੱਬ, ਵੀਡੀਓ ਸਾਂਝੀ ਕਰਕੇ ਕੋਰੋਨਾ ਵਾਇਰਸ ਲਈ ਇਹਨਾਂ ਲੋਕਾਂ ਨੂੰ ਦੱਸਿਆ ਜ਼ਿੰਮੇਵਾਰ

ਆਪਣੀਆਂ ਵੀਡੀਓ ਕਰਕੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੀ ਰਾਖੀ ਸਾਵੰਤ ਨੂੰ ਵੀ ਕੋਰੋਨਾ ਵਾਇਰਸ ਦਾ ਡਰ ਸਤਾਉਣ ਲੱਗਾ ਹੈ, ਜਿਸ ਦਾ ਅੰਦਾਜ਼ਾ ੳੇੁਸ ਵੱਲੋਂ ਸ਼ੇਅਰ ਕੀਤੀ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ । ਰਾਖੀ ਸਾਵੰਤ ਅਕਸਰ ਵਿਵਾਦਿਤ ਵੀਡੀਓ ਸ਼ੇਅਰ ਕਰਦੀ ਹੈ ਤਾਂ ਜੋ ਚਰਚਾ ਵਿੱਚ ਰਹਿ ਸਕੇ । ਉਹ ਸੰਨੀ ਲਿਓਨੀ ਤੇ ਬਿਆਨ ਦਿੰਦੀ ਹੈ, ਪ੍ਰਧਾਨ ਮੰਤਰੀ ਮੋਦੀ ਤੇ ਟਿੱਪਣੀ ਕਰਦੀ ਹੈ ਇੱਥੋਂ ਤੱਕ ਕਿ ਬਾਲੀਵੁੱਡ ਦੇ ਸਿਤਾਰਿਆਂ ਨੂੰ ਵੀ ਨਹੀਂ ਬਖਸ਼ਦੀ ।

https://www.instagram.com/p/B-PFxegjOxg/

ਇਸ ਸਭ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਾਖੀ ਉਦੋਂ ਵਿਵਾਦਾਂ ਵਿੱਚ ਆਈ ਸੀ ਜਦੋਂ ਉਸ ਨੇ ਗਾਇਕ ਮੀਕਾ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ । ਰਾਖੀ ਨੇ ਮੀਕਾ ਤੇ ਇਲਜ਼ਾਮ ਲਗਾਇਆ ਸੀ ਕਿ ਮੀਕਾ ਨੇ ਉਸ ਨੂੰ ਧੱਕੇ ਨਾਲ ਕਿੱਸ ਕੀਤਾ ਹੈ ।

https://www.instagram.com/p/B-M-FzTjefQ/?utm_source=ig_embed

ਕਾਫੀ ਸੁਰਖੀਆਂ ਵਟੋਰਨ ਤੋਂ ਬਾਅਦ ਜਦੋਂ ਰਾਖੀ ਕਰਣ ਜੌਹਰ ਦੇ ਸ਼ੋਅ ਕੌਫੀ ਵਿਦ ਕਰਣ ਵਿੱਚ ਪਹੁੰਚੀ ਤਾਂ ਉਸ ਤੋਂ ਮੀਕਾ ਵਾਲੇ ਵਿਵਾਦ ਤੇ ਸਵਾਲ ਕੀਤਾ ਗਿਆ ਤਾਂ ਰਾਖੀ ਨੇ ਇਸ ਦਾ ਸਿਰਫ ਇਹ ਜਵਾਬ ਦਿੱਤਾ ਕਿ ‘ਉਸ ਦੀ ਚੁੰਮਣ ਲੈਣ ਦੀ ਬਜਾਏ ਮੀਕਾ ਕਚਰੇਵਾਲੀ ਦੀ ਚੁੰਮੀ ਲੈ ਲੈਂਦਾ’ । ਇਸ ਸਭ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਰਾਖੀ ਨੂੰ ਸੁਰਖੀਆਂ ਵਿੱਚ ਰਹਿਣ ਦੀ ਆਦਤ ਹੈ ।

https://www.youtube.com/watch?time_continue=23&v=sysP2kMtuuI&feature=emb_logo

ਹੁਣ ਜਦੋਂ ਕੋਰੋਨਾ ਵਾਇਰਸ ਹਰ ਪਾਸੇ ਆਪਣੇ ਪੈਰ ਪਸਾਰ ਰਿਹਾ ਹੈ ਤਾਂ ਰਾਖੀ ਨੂੰ ਰੱਬ ਯਾਦ ਆ ਗਿਆ ਹੈ । ਰਾਖੀ ਦਾ ਮੰਨਣਾ ਹੈ ਕਿ ਜੋ ਕੁਝ ਦੁਨੀਆ ਤੇ ਹੋ ਰਿਹਾ ਹੈ ਸਾਡੇ ਕੀਤੇ ਪਾਪਾਂ ਕਰਕੇ ਹੋ ਰਿਹਾ ਹੈ । ਰਾਖੀ ਨੇ ਇਸ ਸਬੰਧ ਵਿੱਚ ਵੀਡੀਓ ਵੀ ਪਾਈ ਹੈ ਤੇ ਉਸ ਦੇ ਪ੍ਰਸ਼ੰਸਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ ।

https://www.instagram.com/p/B-M8_ByD3GB/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network