ਪਤੀ ਰਿਤੇਸ਼ ਤੋਂ ਬਾਅਦ ਰਾਖੀ ਸਾਵੰਤ ਦੀ ਜ਼ਿੰਦਗੀ ’ਚ ਆਇਆ ਨਵਾਂ ਲਵਰ, ਵੀਡੀਓ ‘ਚ ਕੀਤਾ ਖੁਲਾਸਾ

Written by  Rupinder Kaler   |  November 20th 2019 03:37 PM  |  Updated: November 20th 2019 03:37 PM

ਪਤੀ ਰਿਤੇਸ਼ ਤੋਂ ਬਾਅਦ ਰਾਖੀ ਸਾਵੰਤ ਦੀ ਜ਼ਿੰਦਗੀ ’ਚ ਆਇਆ ਨਵਾਂ ਲਵਰ, ਵੀਡੀਓ ‘ਚ ਕੀਤਾ ਖੁਲਾਸਾ

ਰਾਖੀ ਸਾਵੰਤ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਤੋਂ ਨਵੇਂ ਸਰਪਰਾਈਜ਼ ਦਿੰਦੀ ਰਹਿੰਦੀ । ਪਹਿਲਾ ਉਸ ਨੇ ਰਿਤੇਸ਼ ਨਾਂਅ ਦੇ ਵਿਆਕਤੀ ਨਾਲ ਸੀਕਰੇਟ ਵਿਆਹ ਦਾ ਸਰਪਰਾਈਜ਼ ਦਿੱਤਾ ਸੀ ਤੇ ਹੁਣ ਸੀਕਰੇਟ ਲਵਰ ਦਾ ਸਰਪਰਾਈਜ਼ ਦਿੱਤਾ ਹੈ । ਭਾਵਂੇ ਰਾਖੀ ਦੇ ਪਤੀ ਰਿਤੇਸ਼ ਨੂੰ ਅਜੇ ਤਕ ਕਿਸੇ ਨੇ ਨਹੀਂ ਦੇਖਿਆ ਪਰ ਰਾਖੀ ਰਿਤੇਸ਼ ਦੀ ਦੌਲਤ ਤੇ ਚੰਗਿਆਈ ਦੇ ਗੁਣ ਹਮੇਸ਼ਾ ਗਾਉਂਦੀ ਰਹਿੰਦੀ ਹੈ।

https://www.instagram.com/p/B4-ZjWKhqC0/

ਇਸ ਸਭ ਦੇ ਚਲਦੇ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਨਵਾਂ ਵੀਡੀਓ ਅਪਲੋਡ ਕੀਤਾ ਹੈ। ਇਸ ਵੀਡੀਓ ਦੀ ਸ਼ੁਰੂਆਤ 'ਚ ਉਹ ਕਹਿੰਦੀ ਹੈ, 'ਮੈਂ ਤੁਹਾਡੇ ਲੋਕਾਂ ਨਾਲ ਕੁਝ ਸ਼ੇਅਰ ਕਰਨਾ ਚਾਹੁੰਦੀ ਹਾਂ। ਮੇਰੀ ਜ਼ਿੰਦਗੀ 'ਚ ਨਵਾਂ ਲਵਰ ਆ ਗਿਆ ਹੈ, ਜਿਸ ਨੂੰ ਮੈਂ ਬੇਹੱਦ ਪਿਆਰ ਕਰਦੀ ਹਾਂ।

https://www.instagram.com/p/B5Ab-x-n6hC/

ਜਿਸ ਨਾਲ ਮੈਂ ਖਾਂਦੀ, ਸੌਂਦੀ ਹਾਂ। ਇੰਜੁਆਏ ਕਰਦੀ ਹੈ, ਤੇ ਜਿੰਦਗੀ ਜਿਉਂਦੀ ਹਾਂ । ਮੈਂ ਆਪਣੇ ਨਵੇਂ ਲਵਰ ਨਾਲ ਹੀ ਸਾਰਾ ਸਮਾਂ ਬਿਤਾਉਂਦੀ ਹੈ। ਹੁਣ ਮੇਰੇ ਕੋਲ ਰਿਤੇਸ਼ ਲਈ ਟਾਈਮ ਨਹੀਂ ਹੈ। ਫਿਰ ਰਾਖੀ ਕਹਿੰਦੀ ਹੈ ਕਿ ਉਨ੍ਹਾਂ ਦਾ ਨਵਾਂ ਲਵ ਪੋਕਰ ਹੈ। ਉਹ ਦਿਨ ਭਰ ਪੋਕਰ ਹੀ ਖੇਡਦੀ ਹੈ। ਉਹ ਪੋਕਰ ਖੇਡ ਕੇ ਪੈਸੇ ਵੀ ਕਮਾ ਰਹੀ ਹੈ ਤੇ ਜਲਦ ਹੀ ਕੋਈ ਵੱਡਾ ਹੱਥ ਮਾਰਨ ਵਾਲੀ ਹੈ।

https://www.instagram.com/p/B5CyIR2nLGe/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network