Advertisment

ਰਾਖੀ ਸਾਵੰਤ ਦਾ ਫੜਿਆ ਗਿਆ ਝੂਠ, ਹਫੜਾ ਦਫੜੀ ’ਚ ਹਟਾਇਆ ਇਹ ਵੀਡੀਓ

author-image
By Rupinder Kaler
New Update
ਰਾਖੀ ਸਾਵੰਤ ਦਾ ਫੜਿਆ ਗਿਆ ਝੂਠ, ਹਫੜਾ ਦਫੜੀ ’ਚ ਹਟਾਇਆ ਇਹ ਵੀਡੀਓ
Advertisment
ਰਾਖੀ ਸਾਵੰਤ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਕੁਝ ਅਜਿਹਾ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਕਰਕੇ ਉਹ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ । ਅਜਿਹਾ ਹੀ ਕੁਝ ਉਸ ਨੇ ਕਰਵਾ ਚੌਥ ਵਾਲੇ ਦਿਨ ਸ਼ੇਅਰ ਕੀਤਾ ਸੀ ।ਦਰਅਸਲ ਇਸ ਦਿਨ ਰਾਖੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਹਲਵਾ ਬਣਾਉਂਦੀ ਨਜ਼ਰ ਆ ਰਹੀ ਹੈ । https://www.instagram.com/p/B3ukxrnHhn3/ ਇਸ ਵੀਡੀਓ ਨੂੰ ਦੇਖਕੇ ਰਾਖੀ ਦੇ ਪ੍ਰਸ਼ੰਸਕਾਂ ਨੇ ਨਾਂ ਸਿਰਫ਼ ਉਸ ਦਾ ਝੂਠ ਫੜਿਆ ਬਲਕਿ ਉਸ ਨੂੰ ਉਸ ਦੇ ਇਸ ਝੂਠ ਲਈ ਟਰੋਲ ਵੀ ਕੀਤਾ ਜਿਸ ਕਰਕੇ ਰਾਖੀ ਨੂੰ ਇਹ ਵੀਡੀਓ ਹਟਾਉਣੀ ਪਈ । ਪਰ ਰਾਖੀ ਦੀ ਇਹ ਵੀਡੀਓ ਕੁਝ ਯੂ-ਟਿਊਬ ਚੈਨਲ ਤੇ ਪਈ ਹੋਈ ਹੈ । ਰਾਖੀ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ ਵਿੱਚ ਰਾਖੀ ਕਹਿ ਰਹੀ ਹੈ ਕਿ ਉਹ ਯੂਕੇ ਵਿੱਚ ਆਪਣੇ ਪਤੀ ਦੇ ਨਾਲ ਹੈ । https://www.instagram.com/p/B3uLsLUHkMn/?utm_source=ig_embed&utm_campaign=dlfix ਪਰ ਜਿਸ ਕਿਚਨ ਵਿੱਚ ਉਹ ਹਲਵਾ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਉਹ ਬਿਲਕੁਲ ਦੇਸੀ ਸਟਾਈਲ ਦਾ ਹੈ । ਇਸ ਵੀਡੀਓ ਵਿੱਚ ਉਸ ਦੇ ਨਾਲ ਇੱਕ ਹਿੰਦੁਸਤਾਨੀ ਮੇਡ ਵੀ ਨਜ਼ਰ ਆ ਰਹੀ ਹੈ । https://www.instagram.com/p/B3ujW_wHqKR/ ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਰਾਖੀ ਇੰਡਲੈਂਡ ਨਹੀਂ ਬਲਕਿ ਭਾਰਤ ਵਿੱਚ ਹੀ ਹੈ । ਰਾਖੀ ਦੀ ਇਸ ਵੀਡੀਓ ਨੂੰ ਦੇਖਕੇ ਜਦੋਂ ਉਹਨਾਂ ਦੇ ਪ੍ਰਸ਼ੰਸਕਾਂ ਨੇ ਰਾਖੀ ਦਾ ਝੂਠ ਫੜ੍ਹ ਲਿਆ ਤਾਂ ਉਹਨਾਂ ਨੇ ਤੁਰੰਤ ਇੰਸਟਾਗ੍ਰਾਮ ਤੋਂ ਇਹ ਵੀਡੀਓ ਹਟਾ ਦਿੱਤਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment