ਇਹ ਕੀ ਹੋ ਗਿਆ ਰਾਖੀ ਸਾਵੰਤ ਨੂੰ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਹੋ ਰਹੀਆਂ ਵਾਇਰਲ ...!

Written by  Rupinder Kaler   |  May 29th 2020 03:12 PM  |  Updated: May 29th 2020 03:12 PM

ਇਹ ਕੀ ਹੋ ਗਿਆ ਰਾਖੀ ਸਾਵੰਤ ਨੂੰ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਹੋ ਰਹੀਆਂ ਵਾਇਰਲ ...!

ਰਾਖੀ ਸਾਵੰਤ ਦੀ ਜਦੋਂ ਵੀ ਚਰਚਾ ਹੁੰਦੀ ਹੈ ਤਾਂ ਉਹਨਾਂ ਦੀ ਰਿੰਗ ਵਿੱਚ ਕੁੱਟਮਾਰ ਦੀ ਗੱਲ ਜ਼ਰੂਰ ਸਾਹਮਣੇ ਆ ਜਾਂਦੀ ਹੈ । ਲਾਕਡਾਊਨ ਦੌਰਾਨ ਹਰ ਇੱਕ ਦੀਆਂ ਪੁਰਾਣੀਆਂ ਕਹਾਣੀਆਂ ਇੱਕ ਵਾਰ ਫਿਰ ਸਾਹਮਣੇ ਆਉਣ ਲੱਗੀਆਂ ਹਨ । ਰਾਖੀ ਸਾਵੰਤ ਦੀ ਪੁਰਾਣੀ ਕਹਾਣੀ ਵੀ ਹੁਣ ਸਭ ਦੇ ਸਾਹਮਣੇ ਆਉਣ ਲੱਗੀ ਹੈ ਜਦੋਂ ਇੱਕ ਮਹਿਲਾ ਰੈਸਲਰ ਨੇ ਉਸ ਨੂੰ ਪਟਕਾ ਪਟਕਾ ਕੇ ਮਾਰਿਆ ਸੀ ।

ਇਸ ਘਟਨਾ ਤੋਂ ਬਾਅਦ ਰਾਖੀ ਨੇ ਕਈ ਖੁਲਾਸੇ ਕੀਤੇ ਸਨ ਰਾਖੀ ਦਾ ਕਹਿਣਾ ਸੀ ਕਿ ਇਸ ਸਭ ਦੇ ਪਿੱਛੇ ਤਨੁਸ਼੍ਰੀ ਦਾ ਹੱਥ ਸੀ । ਰਾਖੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਮੈਂ ਤਾਂ ਸਿਰਫ ਡਾਂਸ ਕਰਨ ਆਈ ਸੀ ਪਰ ਉਹ ਰੈਸਲਰ ਪਾਗਲ ਹੋ ਗਈ, ਮੈਂ ਤਾਂ ਰੈਸਲਰ ਨਹੀਂ ਹਾਂ, ਇਹ ਸਭ ਤਨੂਸ਼੍ਰੀ ਦੇ ਕਹਿਣ ਤੇ ਕੀਤਾ ਗਿਆ ।

ਰਾਖੀ ਨੇ ਤਨੂਸ਼੍ਰੀ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਮੈਂ ਡਾਂਸ ਕਰਾਂ, ਇਸ ਲਈ ਇਹ ਕੰਮ ਕਰਨ ਲਈ ਰੈਸਲਰ ਨੂੰ ਪੈਸੇ ਦਿੱਤੇ ਗਏ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜ਼ਖਮੀ ਹੋਣ ਤੋਂ ਬਾਅਦ ਰਾਖੀ ਨੂੰ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network