Advertisment

ਦੇਖੋ ਵੀਡੀਓ, ਰਾਖੀ ਸਾਵੰਤ ਨੇ ਲਾਏ ਗੁਰਦਾਸ ਮਾਨ ਦੇ ਪੈਰੀ ਹੱਥ

author-image
By Lajwinder kaur
New Update
ਦੇਖੋ ਵੀਡੀਓ, ਰਾਖੀ ਸਾਵੰਤ ਨੇ ਲਾਏ ਗੁਰਦਾਸ ਮਾਨ ਦੇ ਪੈਰੀ ਹੱਥ
Advertisment
ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਮੀਡੀਆ ਚ ਹਰ ਵੇਲੇ ਚਰਚਾ ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ। ਉਸ ਤੋਂ ਪਹਿਲਾਂ ਅਮਰੀਕੀ ਰੈਸਲਰ ਨਾਲ ਪੰਗਾ ਲੈ ਕੇ ਅਤੇ ਫਿਰ ਅਨੂਪ ਜਲੋਟਾ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ। https://www.instagram.com/p/Br3DvF_BhgG/ ਹੁਣ ਗੱਲ ਕਰਦੇ ਹਾਂ ਉਹਨਾਂ ਦੀ ਇੱਕ ਵੀਡੀਓ ਦੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਬੇਬਾਕ ਬੋਲਣ ਵਾਲੀ ਰਾਖੀ ਸਾਵੰਤ ਨੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਪੈਰੀ ਹੱਥ ਲਾ ਕੇ ਕਿਹਾ ਕਿ ਉਹ ਉਹਨਾਂ ਦੀ ਬਹੁਤ ਵੱਡੀ ਫੈਨ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਉਹ ਸ਼ਪੈਸ਼ਲ ਗੁਰਦਾਸ ਮਾਨ ਸਾਹਿਬ ਕੋਲ ਆਈ ਤੇ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਇੱਜ਼ਤ-ਮਾਣ ਬਖਸ਼ਿਆ। ਰਾਖੀ ਨੇ ਕਿਹਾ ਕਿ ਉਹ ਜ਼ਿੰਦਗੀ ‘ਚ ਪਹਿਲੀ ਵਾਰ ਮਾਨ ਸਾਹਿਬ ਨੂੰ ਮਿਲੀ ਹੈ ਤੇ ਉਸ ਨੇ ਕਿਹਾ ਕਿ ਉਹਨਾਂ ਦਾ ਨਾਮ ਬਹੁਤ ਸੁਣਿਆ ਹੈ ਤੇ ਇੱਕ ਵਾਰ ਤੁਹਾਡੇ ਪੈਰ ਛੂਹਣੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment