ਹੁਣ ਰਾਖੀ ਸਾਵੰਤ ਨੇ ਵੀਡੀਓ ਸਾਂਝੀ ਕਰਕੇ ਕੰਗਨਾ ਰਣੌਤ ਨਾਲ ਲਿਆ ਪੰਗਾ

written by Rupinder Kaler | September 12, 2020

ਕੰਗਨਾ ਰਣੌਤ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਵਿੱਚ ਹੈ । ਕੰਗਨਾ ਲਗਾਤਾਰ ਬਾਲੀਵੁੱਡ ਦੇ ਚਰਚਿਤ ਚਿਹਰਿਆਂ ’ਤੇ ਨਿਸ਼ਾਨਾ ਸਾਧਦੀ ਰਹਿੰਦੀ ਹੈ । ਹਾਲ ਹੀ ਵਿੱਚ ਕੰਗਨਾ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਅਧਿਕਾਰਿਤ ਕਸ਼ਮੀਰ ਨਾਲ ਕਰ ਦਿੱਤੀ ਸੀ ਜਿਸ ਕਰਕੇ ਸਿਆਸੀ ਘਮਾਸਾਨ ਮੱਚਿਆ ਹੋਇਆ ਹੈ । ਹੁਣ ਇਸ ਵਿਵਾਦ ਵਿੱਚ ਡਰਾਮਾ ਕਵੀਨ ਰਾਖੀ ਸਾਵੰਤ ਵੀ ਸ਼ਾਮਿਲ ਹੋ ਗਈ ਹੈ ।

ਰਾਖੀ ਨੇ ਵੀਡੀਓ ਜਾਰੀ ਕਰਦੇ ਹੋਏ ਕੰਗਨਾ ਨੂੰ ਭੀਖ ਮੰਗਣ ਵਾਲੀ ਕਿਹਾ ਹੈ, ਇਸ ਦੇ ਨਾਲ ਹੀ ਉਸ ਨੇ ਮੰਗ ਕੀਤੀ ਹੈ ਕਿ ਕੰਗਨਾ ਦਾ ਬਾਈਕਾਟ ਕੀਤਾ ਜਾਵੇ । ਰਾਖੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਦੇ ਹੋਏ ਕੰਗਨਾ ਨੂੰ ਪੁੱਛਿਆ ਹੈ ਕਿ ਉਹ ਮੁੰਬਈ ਸ਼ਹਿਰ ਵਿੱਚ ਕਿਉਂ ਵਾਪਿਸ ਆ ਗਈ । ਰਾਖੀ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ।
ਵੀਡੀਓ ਦੀ ਸ਼ੁਰੂਆਤ ਵਿੱਚ ਰਾਖੀ ਕਹਿੰਦੀ ਹੈ ‘ਆ ਗਈ ਭੀਖ ਮੰਗੀ ਮੁੰਬਈ ਵਿੱਚ ਕਿਉਂ ਵਾਪਿਸ ਆ ਗਈ ਕੰਗਨਾ …ਮੁੰਬਈ ਅੱਤਵਾਦੀਆਂ ਦਾ ਸ਼ਹਿਰ ਹੈ ..ਇੱਥੇ ਭੀਖ ਮੰਗਣ ਕਿਉਂ ਆ ਗਈ’ । ਇਸ ਦੇ ਨਾਲ ਰਾਖੀ ਕਹਿੰਦੀ ਹੈ ‘ਮੈਂ ਪੂਰੇ ਬਾਲੀਵੁੱਡ ਨੂੰ ਕਹਿੰਦੀ ਹਾਂ ਕਿ ਇਸ ਦਾ ਬਾਈਕਾਟ ਕਰੋ’। ਰਾਖੀ ਨੇ ਕਿਹਾ ਹੈ ਕਿ ਕੰਗਨਾ ਅੱਜ ਜੋ ਕੁਝ ਵੀ ਹੈ ਉਹ ਬਾਲੀਵੁੱਡ ਕਰਕੇ ਹੈ ।
 
View this post on Instagram
 

Aa gayi madam MUMBAI jo inke leye POK hai. Hamare leye MUMBAI meri jaan hai.

A post shared by Rakhi Sawant (@rakhisawant2511) on

0 Comments
0

You may also like