ਅਮਰੀਕਾ ਦੌਰੇ ’ਤੇ ਗਏ ਮੋਦੀ ਨੂੰ ਰਾਖੀ ਸਾਵੰਤ ਨੇ ਪਾਈ ਅਜੀਬ ਵੰਗਾਰ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

written by Rupinder Kaler | September 25, 2021

ਰਾਖੀ ਸਾਵੰਤ ( Rakhi Sawant) ਆਪਣੀ ਬਿਆਨਬਾਜ਼ੀ ਲਈ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ । ਇਸ ਵਾਰ ਉਹ ਮੋਦੀ ਦੇ ਅਮਰੀਕਾ ਦੌਰੇ ਨੂੰ ਲੈ ਕੇ ਦਿੱਤੇ ਬਿਆਨ ਕਰਕੇ ਚਰਚਾ ਵਿੱਚ ਹੈ ।ਰਾਖੀ ( Rakhi Sawant) ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਮੋਦੀ ਨੂੰ ਅਜ਼ੀਬ ਡਿਮਾਂਡ ਕਰ ਰਹੀ ਹੈ, ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Pic Courtesy: Instagram

ਹੋਰ ਪੜ੍ਹੋ :

ਅਦਾਕਾਰ ਫਿਰੋਜ਼ ਖ਼ਾਨ ਨੇ ਪਾਕਿਸਤਾਨ ਜਾ ਕੇ ਪਾਕਿ ਪ੍ਰਧਾਨ ਮੰਤਰੀ ਦੀ ਲਗਾਈ ਸੀ ਕਲਾਸ, ਜਨਮ ਦਿਨ ਤੇ ਜਾਣੋਂ ਦਿਲਚਸਪ ਕਿੱਸਾ

Rakhi Sawant Image Source: Instagram

ਰਾਖੀ ਸਾਵੰਤ ( Rakhi Sawant) ਨੇ ਵੀਡੀਓ 'ਚ ਕਿਹਾ, 'ਨਮਸਕਾਰ ਮੋਦੀ ਜੀ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਅਮਰੀਕਾ ਗਏ ਹੋ, ਉੱਥੇ ਦੀ ਸਾਰੀ ਆਡੀਅੰਸ ਨੂੰ ਪਿਆਰ ਦੇਣਾ ਤੇ ਉਨ੍ਹਾਂ ਨੂੰ ਮੇਰਾ ਮੈਸੇਜ ਦੇਣਾ। ਉਨ੍ਹਾਂ ਨੂੰ ਕਹਿਣਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ।'

 

View this post on Instagram

 

A post shared by Bollywood Pap (@bollywoodpap)

ਰਾਖੀ ( Rakhi Sawant) ਇਕ ਵਾਰ ਸ਼ੁਰੂ ਹੁੰਦੀ ਹੈ ਤਾਂ ਰੁਕਣ ਦਾ ਨਾਂ ਨਹੀਂ ਲੈਂਦੀ ਇੱਥੇ ਵੀ ਕੁਝ ਅਜਿਹਾ ਹੋਇਆ। ਇਸ ਤੋਂ ਬਾਅਦ ਪੀਐੱਮ ਮੋਦੀ ਤੋਂ ਆਪਣੇ ਲਈ ਸ਼ਾਪਿੰਗ ਕਰਨ ਦੀ ਡਿਮਾਂਡ ਕਰ ਦਿੱਤੀ। ਰਾਖੀ ( Rakhi Sawant) ਨੇ ਕਿਹਾ, 'ਮੋਦੀ ਜੀ, ਜਦੋਂ ਤੁਸੀਂ ਉੱਥੇ ਜਾਓਗੇ ਤਾਂ ਮੇਰੇ ਲਈ ਕੁਝ ਸ਼ਾਪਿੰਗ ਕਰ ਲੈਣਾ।' ਰਾਖੀ ਦੀ ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ।

You may also like