ਲਾਕਡਾਉਨ ਦੌਰਾਨ ਇਸ ਚੀਜ਼ ਨੂੰ ਤਰਸ ਰਹੀ ਹੈ ਰਾਖੀ ਸਾਵੰਤ, ਵੀਡੀਓ ਸ਼ੇਅਰ ਕਰਕੇ ਬਿਆਨ ਕੀਤਾ ਦਿਲ ਦਾ ਦਰਦ

Written by  Rupinder Kaler   |  April 11th 2020 02:40 PM  |  Updated: April 11th 2020 02:40 PM

ਲਾਕਡਾਉਨ ਦੌਰਾਨ ਇਸ ਚੀਜ਼ ਨੂੰ ਤਰਸ ਰਹੀ ਹੈ ਰਾਖੀ ਸਾਵੰਤ, ਵੀਡੀਓ ਸ਼ੇਅਰ ਕਰਕੇ ਬਿਆਨ ਕੀਤਾ ਦਿਲ ਦਾ ਦਰਦ

ਸੁਰਖੀਆਂ ਵਿੱਚ ਰਹਿਣ ਵਾਲੀ ਰਾਖੀ ਸਾਵੰਤ ਲਾਕਡਾਊਨ ਦੌਰਾਨ ਵੀ ਸੋਸ਼ਲ ਮੀਡੀਆ ‘ਤੇ ਪੂਰੀ ਐਕਟਿਵ ਹੈ। ਰਾਖੀ ਹਰ ਦਿਨ ਨਵੀਂ ਤੋਂ ਨਵੀਂ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਐਂਟਰਟੈਨ ਕਰ ਰਹੀ ਹੈ। ਹਾਲ ਹੀ ਵਿੱਚ ਰਾਖੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਹੜਾ ਕਿ ਹਰ ਪਾਸੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਕੇ ਰਾਖੀ ਨੇ ਦਿਲ ਦਾ ਦਰਦ ਬਿਆਨ ਕੀਤਾ ਹੈ ਉਸ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸੰਕਟ ਦੇ ਇਸ ਸਮੇਂ ਉਸ ਨੂੰ ਆਪਣਾ ਮਨਪਸੰਦ ਖਾਣਾ ਨਹੀਂ ਮਿਲ ਰਿਹਾ।

https://www.instagram.com/p/B-zy56SjSHm/

ਰਾਖੀ ਸਾਵੰਤ ਵੱਲੋਂ ਸ਼ੇਅਰ ਕੀਤੀ ਵੀਡੀਓ ‘ਚ ਇੱਕ ਆਦਮੀ ਆਪਣੇ ਘਰ ‘ਚ ਮੁਰਗੀ, ਮੱਛੀ ਅਤੇ ਬਿਰਆਨੀ ਦਾ ਅਨੰਦ ਲੈ ਰਿਹਾ ਹੈ ਅਤੇ ਰਾਖੀ ਸਾਵੰਤ ਇੱਕ ਪਲੇਟ ਲੈ ਕੇ ਖੜੀ ਹੈ। ਰਾਖੀ ਸਾਵੰਤ ਇਸ ਵੀਡੀਓ ‘ਚ ਪਲੇਟ ਲੈ ਕੇ ਹੋਰਾਂ ਤੋਂ ਖਾਣਾ ਦੇਣ ਦੀ ਬੇਨਤੀ ਕਰਦੀ ਨਜ਼ਰ ਆ ਰਹੀ ਹੈ। ਰਾਖੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ।

https://www.instagram.com/p/B-z0zvaD3pS/

ਇਸ ਵੀਡੀਓ ਨੂੰ 90 ਹਜ਼ਾਰ ਤੋਂ ਵੱਧ ਵਿਊਜ਼ ਮਿਲੇ ਹਨ। ਵੀਡੀਓ ਦੇਖ ਕੇ ਲੱਗਦਾ ਹੈ ਕਿ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣਾ ਮਨਪਸੰਦ ਖਾਣਾ ਮਿਸ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਹ ਘਰ ਵਿੱਚ ਬਹੁਤ ਬੋਰ ਹੋ ਗਈ ਹੈ।

https://www.instagram.com/p/B-fAWkjjFGA/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network