ਰਾਖੀ ਸਾਵੰਤ ਨੇ ਰਵੀਨਾ ਟੰਡਨ, ਭਾਰਤੀ ਸਿੰਘ ਤੇ ਫਰਾਹ ਖ਼ਾਨ ਨੂੰ ਆਪਣੇ ਤਰੀਕੇ ਨਾਲ ਸੁਣਾਈਆਂ ਖਰੀਆਂ-ਖਰੀਆਂ

written by Rupinder Kaler | December 30, 2019

ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਇਲਜ਼ਾਮਾਂ ਦੇ ਚਲਦੇ ਅਦਾਕਾਰਾ ਰਵੀਨਾ ਟੰਡਨ, ਕਮੇਡੀਅਨ ਭਾਰਤੀ ਸਿੰਘ ਤੇ ਨਿਰਮਾਤਾ ਨਿਰਦੇਸ਼ਕ ਫਰਾਹ ਖ਼ਾਨ ਦੇ ਖਿਲਾਫ ਪੰਜਾਬ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ । ਇਸ ਮਾਮਲੇ ਨੂੰ ਵੱਧਦਾ ਦੇਖ ਭਾਵੇਂ ਫਰਾਹ ਖ਼ਾਨ ਨੇ ਮੁਆਫੀ ਮੰਗ ਲਈ ਹੈ । ਪਰ ਹੁਣ ਇਸ ਮੁੱਦੇ ਤੇ ਰਾਖੀ ਸਾਵੰਤ ਦਾ ਬਿਆਨ ਸਾਹਮਣੇ ਆਇਆ ਹੈ । [embed]https://www.instagram.com/p/B6pTVW6nfTX/[/embed] ਰਾਖੀ ਸਾਵੰਤ ਨੇ ਰੋਂਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੀ ਹੈ ਕਿ ‘ਦੋਸਤੋ ਅੱਜ ਮੈਂ ਬਹੁਤ ਦੁਖੀ ਹਾਂ, ਕੁਝ ਲੋਕ ਪ੍ਰਮਾਤਮਾ ਦਾ ਮਜ਼ਾਕ ਉਡਾ ਰਹੇ ਹਨ’ । ਰਾਖੀ ਨੇ ਇਸ ਮੁੱਦੇ ਤੇ ਕਈ ਵੀਡੀਓ ਸ਼ੇਅਰ ਕੀਤੀਆਂ ਹਨ । https://www.instagram.com/p/B6m9vVaHmNV/ ਇਸ ਮੁੱਦੇ ਤੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਵੀ ਆਪਣੀ ਸਫਾਈ ਪੇਸ਼ ਕਰ ਚੁੱਕੀ । ਇਸ ਮਾਮਲੇ ਤੇ ਰਵੀਨਾ ਨੇ ਈਸਾਈ ਭਾਈਚਾਰੇ ਤੋਂ ਮੁਆਫ਼ੀ ਮੰਗੀ ਸੀ । ਰਵੀਨਾ ਟੰਡਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਸ਼ੋਅ ਦੀ ਵੀਡੀਓ ਸਾਂਝੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ । https://www.instagram.com/p/B6m-DUTHMf_/ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਈਸਾਈ ਭਾਈਚਾਰੇ ਦੇ ਲੋਕਾਂ ਨੇ ਇਹਨਾਂ ਤਿੰਨ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅੰਮ੍ਰਿਤਸਰ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ । ਇਹਨਾਂ ਤਿੰਨਾਂ ਤੇ ਬਾਈਬਲ ਦੇ ਪਵਿੱਤਰ ਸ਼ਬਦ ਦਾ ਗਲਤ ਤਰੀਕੇ ਨਾਲ ਉਚਾਰਨ ਕਰਨ ਦਾ ਇਲਜ਼ਾਮ ਲੱਗਾ ਸੀ ।

0 Comments
0

You may also like