ਤੂਫਾਨ ਨੇ ਰਾਖੀ ਸਾਵੰਤ ਦੇ ਘਰ ਦੀ ਛੱਤ ੳੇੁਡਾਈ, ਬਿਆਨ ਕੀਤਾ ਦਿਲ ਦਾ ਦਰਦ

written by Rupinder Kaler | May 20, 2021

ਤਾਓਤੇ ਤੂਫ਼ਾਨ ਨੇ ਦੇਸ਼ ਦੇ ਕਈ ਸ਼ਹਿਰਾਂ 'ਚ ਤਬਾਹੀ ਮਚਾਈ ਹੈ । ਇਸ ਤੂਫਾਨ ਨਾਲ ਹਰ ਕੋਈ ਪ੍ਰਭਾਵਿਤ ਹੋ ਰਹੀ ਹੈ । ਤੂਫ਼ਾਨ ਨੇ ਕਈ ਸਟਾਰਜ਼ ਦੇ ਘਰ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਇਸ ਤੂਫ਼ਾਨ ਦੀ ਲਪੇਟ 'ਚ ਬਾਲੀਵੁੱਡ ਦੀ ਡਰਾਮਾ ਕਵੀਨ ਰਾਖੀ ਸਾਵੰਤ ਦਾ ਘਰ ਵੀ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਉਨ੍ਹਾਂ ਦੀ ਬਾਲਕੋਨੀ ਦੀ ਛੱਤ ਡਿੱਗ ਗਈ, ਜਿਸ ਨੂੰ ਲੈ ਕੇ ਉਹ ਬੇਹੱਦ ਪਰੇਸ਼ਾਨ ਹੈ।

Pic Courtesy: Instagram
ਹੋਰ ਪੜ੍ਹੋ : ‘ਕ੍ਰਿਸ਼ਨਾ ਫ਼ਲ’ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਇਹ ਬਿਮਾਰੀਆਂ ਹੁੰਦੀਆਂ ਹਨ ਦੂਰ
Pic Courtesy: Instagram
ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ਤੇ ਆਪਣੀ ਪੂਰੀ ਗੱਲਬਾਤ ਦੀ ਵੀਡੀਓ ਸ਼ੇਅਰ ਕੀਤੀ। ਅਦਾਕਾਰਾ ਦੇ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਰਾਖੀ ਰੈੱਡ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਉੱਥੇ ਉਹ ਮੀਡੀਆ ਨਾਲ ਗੱਲਬਾਤ 'ਚ ਤਾਓਤੇ ਨਾਲ ਹੋਏ ਆਪਣੇ ਘਰ ਦੇ ਨੁਕਸਾਨ ਦਾ ਦਰਦ ਬਿਆਨ ਕਰਦੀ ਦਿਖਾਈ ਦੇ ਰਹੀ ਹੈ।
rakhi sawant Bold Images Pic Courtesy: Instagram
ਉਹ ਕਹਿੰਦੀ ਹੈ, 'ਮੇਰੇ ਘਰ ਦੀ ਛੱਤ ਟੁੱਟ ਗਈ, ਟੈਰੇਸ ਨਹੀਂ। ਪੂਰੀ ਛੱਤ ਬਣਾਈ ਸੀ। ਬਾਲਕਣੀ ਦੀ। ਮੈਂ ਪਰੇਸ਼ਾਨ ਹਾਂ, ਬਹੁਤ ਦੁਖੀ ਹਾਂ। ਪੂਰਾ ਦਿਨ ਛੱਤ ਤੋਂ ਪਾਣੀ ਡਿੱਗਦਾ ਰਿਹਾ ਤੇ ਮੈਂ ਬਾਲਟੀ ਭਰ-ਭਰ ਕੇ ਘਰ ਤੋਂ ਪਾਣੀ ਕੱਢਦੀ ਰਹੀ। ਇਸਲਈ ਪੂਰਾ ਦਿਨ ਘਰ ਤੋਂ ਮੈਂ ਬਾਹਰ ਹੀ ਨਹੀਂ ਨਿਕਲੀ, ਬਹੁਤ ਅਪਸੈਟ ਹਾਂ।'
 
View this post on Instagram
 

A post shared by Bollywood (@bollywoodsitaarey)

0 Comments
0

You may also like