ਰਾਖੀ ਸਾਵੰਤ ਪਿਛਲੇ ਇੱਕ ਸਾਲ ਤੋਂ ਲੋਕਾਂ ਨੂੰ ਇਸ ਤਰ੍ਹਾਂ ਬੇਵਕੂਫ ਬਣਾਉਂਦੀ ਆ ਰਹੀ ਹੈ, ਵੀਡੀਓ ਸਾਂਝਾ ਕਰਕੇ ਕੀਤਾ ਖੁਲਾਸਾ

Written by  Rupinder Kaler   |  June 18th 2020 12:57 PM  |  Updated: June 18th 2020 12:57 PM

ਰਾਖੀ ਸਾਵੰਤ ਪਿਛਲੇ ਇੱਕ ਸਾਲ ਤੋਂ ਲੋਕਾਂ ਨੂੰ ਇਸ ਤਰ੍ਹਾਂ ਬੇਵਕੂਫ ਬਣਾਉਂਦੀ ਆ ਰਹੀ ਹੈ, ਵੀਡੀਓ ਸਾਂਝਾ ਕਰਕੇ ਕੀਤਾ ਖੁਲਾਸਾ

ਪਿਛਲੇ ਇੱਕ ਸਾਲ ਤੋਂ ਰਾਖੀ ਸਾਵੰਤ ਆਪਣੇ ਵਿਆਹ ਦੀਆਂ ਖ਼ਬਰਾਂ ਨਾਲ ਖੂਬ ਸੁਰਖੀਆਂ ਵਟੋਰ ਰਹੀ ਹੈ । ਰਾਖੀ ਨੇ ਮੀਡੀਆ ਸਾਹਮਣੇ ਵੀ ਇਹ ਕਬੂਲ ਕੀਤਾ ਸੀ ਕਿ ਉਹਨਾਂ ਨੇ ਵਿਆਹ ਕਰਵਾ ਲਿਆ ਹੈ । ਇਸ ਸਭ ਨੂੰ ਲੈ ਕੇ ਰਾਖੀ ਨੇ ਦੁਲਹਨ ਦੇ ਲਿਬਾਸ ਵਿੱਚ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਸਨ । ਪਰ ਇਸ ਸਭ ਦੇ ਬਾਵਜੂਦ ਰਾਖੀ ਨੇ ਅੱਜ ਤੱਕ ਆਪਣੇ ਪਤੀ ਦਾ ਚਿਹਰਾ ਨਹੀਂ ਦਿਖਾਇਆ । ਇਸ ਸਭ ਦੇ ਚਲਦੇ ਰਾਖੀ ਨੇ ਹੁਣ ਇੱਕ ਵੱਡਾ ਖੁਲਾਸਾ ਕੀਤਾ ਹੈ ।

https://www.instagram.com/p/B_DChulj2Aj/

ਦਰਅਸਲ ਰਾਖੀ ਨੇ ਸੁਸ਼ਾਂਤ ਰਾਜਪੂਤ ਦੇ ਦਿਹਾਂਤ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵਿੱਚ ਵੀਡੀਓ ਵਿੱਚ ਰਾਖੀ ਸੁਸ਼ਾਂਤ ਦੀ ਮੌਤ ਸੇ ਸੋਗ ਜਤਾਉਂਦੀ ਹੋਈ ਕਹਿ ਰਹੀ ਹੈ ‘ਇਸ ਤਰ੍ਹਾਂ ਨਾ ਬੋਲੋ ਕਿ ਸੁਸ਼ਾਂਤ ਨੇ ਡਿਪ੍ਰੈਸ਼ਨ ਦੀ ਵਜ੍ਹਾ ਕਰਕੇ ਖੁਦਕੁਸ਼ੀ ਕੀਤੀ ਹੈ । ਹਰ ਕਲਾਕਾਰ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ । ਲੋਕਾਂ ਨੇ ਮੈਨੂੰ ਵੀ ਡਿਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਨਹੀਂ ਹੋਈ ।

https://www.instagram.com/p/CBiVJyqDo33/

ਮੈਂ ਡਟ ਕੇ ਹਲਾਤਾਂ ਦਾ ਮੁਕਾਬਲਾ ਕੀਤਾ । ਮੈਂ ਜੋ ਵੀ ਕਰਦੀ ਹਾਂ ਉਸ ਤੇ ਸਵਾਲ ਖੜੇ ਹੋ ਜਾਂਦੇ । ਇੱਕ ਵਾਰ ਮੈਂ ਗੈੱਟਅਪ ਵਿੱਚ ਸੀ ਤਾਂ ਮੀਡੀਆ ਨੇ ਮੈਨੂੰ ਪੁੱਛਿਆ ਕਿ ਤੁਸੀਂ ਵਿਆਹ ਕਰ ਲਿਆ ਤਾਂ ਮੈਂ ਵੀ ਤੁਰੰਤ ਕਹਿ ਦਿੱਤਾ ਕਿ ਹਾਂ …! ਮੈਂ ਵਿਆਹ ਕਰ ਲਿਆ ਹੈ । ਮੀਡੀਆ ਵਾਲਿਆਂ ਤੇ ਲੋਕਾਂ ਨੂੰ ਮੈਂ ਕਈ ਸਾਲਾਂ ਤੋਂ ਪਾਗਲ ਬਣਾਉਂਦੀ ਆ ਰਹੀ ਹਾਂ’ ।

https://www.instagram.com/tv/CBfPR-qlwE-/?utm_source=ig_web_copy_link

ਹਾਲਾਂ ਕਿ ਇਹ ਸਾਫ ਨਹੀਂ ਹੋਇਆ ਕਿ ਰਾਖੀ ਨੇ ਇਹ ਬਿਆਨ ਆਪਣੇ ਇਸ ਵਿਆਹ ਨੂੰ ਲੈ ਕੇ ਦਿੱਤਾ ਹੈ ਜਾਂ ਕੋਈ ਹੋਰ ਕਿੱਸਾ ਸਾਂਝਾ ਕੀਤਾ ਹੈ । ਪਰ ਰਾਖੀ ਦੇ ਇਸ ਬਿਆਨ ਨੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹਨ ਕੀ ਰਾਖੀ ਨੇ ਵਿਆਹ ਕਰ ਲਿਆ ਹੈ ਜਾਂ ਨਹੀਂ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network