ਰਾਖੀ ਸਾਵੰਤ ਨੇ ਕਿਹਾ ‘ਮੈਂ ਡਿਪ੍ਰੈਸ਼ਨ ‘ਚ ਹਾਂ, ਆਦਿਲ ਦਾ ਅਫੇਅਰ ਕਿਤੇ ਹੋਰ ਚੱਲ ਰਿਹਾ, ਕੋਹਿਨੂਰ ਛੱਡ ਕੇ ਕਚਰੇ ਦੇ ਡੱਬੇ ਕੋਲ ਗਿਆ ਆਦਿਲ'

Written by  Shaminder   |  February 02nd 2023 06:14 PM  |  Updated: February 02nd 2023 06:14 PM

ਰਾਖੀ ਸਾਵੰਤ ਨੇ ਕਿਹਾ ‘ਮੈਂ ਡਿਪ੍ਰੈਸ਼ਨ ‘ਚ ਹਾਂ, ਆਦਿਲ ਦਾ ਅਫੇਅਰ ਕਿਤੇ ਹੋਰ ਚੱਲ ਰਿਹਾ, ਕੋਹਿਨੂਰ ਛੱਡ ਕੇ ਕਚਰੇ ਦੇ ਡੱਬੇ ਕੋਲ ਗਿਆ ਆਦਿਲ'

ਮਨੋਰੰਜਨ ਜਗਤ ‘ਚ ਡਰਾਮਾ ਕਵੀਨ ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ (Rakhi Sawant) ਇੱਕ ਵਾਰ ਫਿਰ ਤੋਂ ਪੈਪਰਾਜੀਸ ਦੇ ਨਾਲ ਮੁਖਾਤਿਬ ਹੋਈ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਇਸ ਵੀਡੀਓ ‘ਚ ਰਾਖੀ ਸਾਵੰਤ ਦੱਸ ਰਹੀ ਹੈ ਕਿ ਉਹ ਡਿਪ੍ਰੈਸ਼ਨ ‘ਚ ਹੈ ਅਤੇ ਉਸ ਦੇ ਪਤੀ ਆਦਿਲ ਨੇ ਉਸ ਦੇ ਨਾਲ ਧੋਖਾ ਕੀਤਾ ਹੈ ਅਤੇ ਉਸ ਦਾ ਅਫੇਅਰ ਕਿਤੇ ਹੋਰ ਚੱਲ ਰਿਹਾ ਹੈ ।

Rakhi Sawant-

ਹੋਰ ਪੜ੍ਹੋ : ਸਿਧਾਰਥ ਅਤੇ ਕਿਆਰਾ ਅਡਵਾਨੀ ਜਿੱਥੇ ਕਰਵਾਉਣ ਜਾ ਰਹੇ ਹਨ ਵਿਆਹ, ਉਸ ਦਾ ਇੱਕ ਦਿਨ ਦਾ ਕਿਰਾਇਆ ਜਾਣ ਕੇ ਹੋ ਜਾਓਗੇ ਹੈਰਾਨ

ਰਾਖੀ ਨੇ ਕਿਹਾ ਸੀ ‘ਮੇਰਾ ਵਿਆਹ ਖਤਰੇ ‘ਚ ਹੈ’

ਬੀਤੇ ਦਿਨ ਵੀ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਰੋਂਦੀ ਹੋਈ ਨਜ਼ਰ ਆਈ ਸੀ ਅਤੇ ਉਸ ਨੇ ਆਖਿਆ ਸੀ ਕਿ ਮੇਰਾ ਵਿਆਹ ਖਤਰੇ ‘ਚ ਹੈ । ਜਿਸ ਤੋਂ ਬਾਅਦ ਲੋਕਾਂ ਨੇ ਕਈ ਤਰ੍ਹਾਂ ਦੇ ਰਿਐਕਸ਼ਨ ਦਿੱਤੇ ਸਨ ।

Rakhi Sawant with Sambhavna Seth image Source : Instagram

ਹੋਰ ਪੜ੍ਹੋ :  ਹਰਭਜਨ ਸਿੰਘ ਨੇ ਆਪਣੀ ਮਾਂ ਅਤੇ ਭੈਣ ਦੇ ਨਾਲ ਤਸਵੀਰ ਕੀਤੀ ਸਾਂਝੀ, ਮਾਂ ਅਤੇ ਭੈਣ ਦੇ ਲਈ ਲਿਖਿਆ ਖ਼ਾਸ ਸੁਨੇਹਾ

ਅਦਾਕਾਰਾ ਨੇ ਕਿਹਾ ਸੀ ਕਿ ਆਦਿਲ (Adil)  ਦੇ ਨਾਲ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਅਦਾਕਾਰਾ ਕਈ ਵਾਰ ਬੁਰਕੇ ‘ਚ ਵੀ ਨਜ਼ਰ ਆਈ ਸੀ ।

Rakhi Sawant

ਮਾਂ ਦਾ ਹੋਇਆ ਦਿਹਾਂਤ

ਰਾਖੀ ਸਾਵੰਤ ਇੱਕ ਤੋਂ ਬਾਅਦ ਇੱਕ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਹੈ । ਉਸ ਦੀ ਨਿੱਜੀ ਜ਼ਿੰਦਗੀ ‘ਚ ਕੁਝ ਵੀ ਠੀਕ ਨਹੀਂ ਚੱਲ ਰਿਹਾ । ਬੀਤੇ ਦਿਨੀਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ ।

 

View this post on Instagram

 

A post shared by Viral Bhayani (@viralbhayani)

ਰਾਖੀ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਮਾਂ ਦਾ ਇਲਾਜ ਕਰਵਾ ਰਹੀ ਸੀ । ਉਸ ਦੀ ਮਾਂ ਬ੍ਰੇਨ ਟਿਊਮਰ ਦੇ ਨਾਲ ਪੀੜਤ ਸੀ ।

 

View this post on Instagram

 

A post shared by Filmy (@filmypr)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network