ਡਰਾਮਾ ਕਵੀਨ ਰਾਖੀ ਸਾਵੰਤ ਦਾ ਹੋਇਆ ਵਿਆਹ …! 

Written by  Rupinder Kaler   |  July 29th 2019 06:09 PM  |  Updated: July 29th 2019 06:09 PM

ਡਰਾਮਾ ਕਵੀਨ ਰਾਖੀ ਸਾਵੰਤ ਦਾ ਹੋਇਆ ਵਿਆਹ …! 

ਬਾਲੀਵੁੱਡ ਦੀ ਡਰਾਮਾ ਕਵੀਨ ਰਾਖੀ ਸਾਵੰਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਰਾਖੀ ਨੇ ਐਤਵਾਰ ਨੂੰ ਮੁੰਬਈ ਦੇ ਇੱਕ ਹੋਟਲ ਵਿੱਚ ਚੋਰੀ ਛੁੱਪੇ ਕਿਸੇ ਐੱਨ ਆਰ ਆਈ ਨਾਲ ਵਿਆਹ ਕਰਵਾ ਲਿਆ ਹੈ । ਇਸ ਵਿਆਹ ਨੂੰ ਕਾਫੀ ਨਿੱਜੀ ਰੱਖਿਆ ਗਿਆ ਹੈ। ਖ਼ਬਰਾਂ ਦੀ ਮੰਨੀਏ ਤਾਂ ਰਾਖੀ ਸਾਵੰਤ ਨੇ ਮੁੰਬਈ ਦੇ ਹੋਟਲ ਵਿੱਚ ਦੁਪਹਿਰੇ 2ਵਿਆਹ ਕਰਵਾਇਆ ।

https://www.instagram.com/p/B0ftiFPndu2/

ਇਸ ਵਿਆਹ ਵਿੱਚ ਨਵੇਂ ਜੋੜੇ ਦੇ ਪਰਿਵਾਰ ਵਾਲੇ ਤੇ 4-5 ਮਹਿਮਾਨ ਹੀ ਸ਼ਾਮਿਲ ਹੋਏ ਸਨ । ਪਰ ਇਸ ਸਭ ਦੇ ਚਲਦੇ ਰਾਖੀ ਨੇ ਇਹਨਾਂ ਖ਼ਬਰਾਂ ਨੂੰ ਸਿਰੇ ਤੋਂ ਨਕਾਰਿਆ ਹੈ । ਰਾਖੀ ਨੇ ਕਿਹਾ ਕਿ ਹੋਟਲ ਵਿੱਚ ਉਹਨਾਂ ਦਾ ਬਰਾਈਡਲ ਫੋਟੋ ਸ਼ੂਟ ਚੱਲ ਰਿਹਾ ਸੀ ਜਿਸ ਦੀ ਵਜ੍ਹਾ ਕਰਕੇ ਇਹ ਗਲਤ ਖ਼ਬਰ ਫੈਲੀ ਹੈ । ਰਾਖੀ ਨੇ ਕਿਹਾ ਕਿ ਹੋਟਲ ਵਿੱਚ ਉਸ ਦਾ ਵਿਆਹ ਨਹੀਂ ਹੋਇਆ ਬਲਕਿ ਉਸ ਦਾ ਫੋਟੋ ਸ਼ੂਟ ਚੱਲ ਰਿਹਾ ਸੀ ।

rakhi-sawant rakhi-sawant

ਰਾਖੀ ਨੇ ਇਹ ਵੀ ਕਿਹਾ ਕਿ ਉਹ ਕਿਸੇ ਦੇ ਰਿਲੇਸ਼ਨ ਵਿੱਚ ਵੀ ਨਹੀਂ ਹੈ, ਪਤਾ ਨਹੀਂ ਕਿਸ ਨੇ ਉਸ ਦੇ ਵਿਆਹ ਦੀ ਅਫਵਾਹ ਫੈਲਾ ਦਿੱਤੀ । ਰਾਖੀ ਨੇ ਇਸ ਸਬੰਧ ਵਿੱਚ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਰਾਖੀ ਦੁਲਹਣ ਦੇ ਜੋੜੇ ਵਿੱਚ ਦਿਖਾਈ ਦੇ ਰਹੀ ਹੈ । ਰਾਖੀ ਨੇ ਲਾਲ ਰੰਗ ਦਾ ਚੂੜਾ ਵੀ ਪਾਇਆ ਹੋਇਆ ਹੈ ।

rakhi-sawant rakhi-sawant

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਾਖੀ ਦੇ ਵਿਆਹ ਦੀ ਪਿਛਲੇ ਸਾਲ ਵੀ ਖ਼ਬਰ ਵਾਇਰਲ ਹੋਈ ਸੀ । ਪਰ ਬਾਅਦ ਵਿੱਚ ਰਾਖੀ ਨੇ ਇੱਕ ਵੀਡੀਓ ਸਾਂਝਾ ਕਰਕੇ ਕਿਹਾ ਸੀ ਕਿ ਇਹ ਇੱਕ ਪਬਲਸਿਟੀ ਸਟੰਟ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network