ਰਾਖੀ ਸਾਵੰਤ ਨੇ ਸਾਂਝਾ ਕੀਤਾ ਆਪਣੇ ਵਿਆਹ ਦਾ ਅਣਦੇਖਿਆ ਵੀਡੀਓ, ਜਾਣੋ ਕਿਉਂ ਵਿਆਹ ਨੂੰ ਛੁਪਾ ਕੇ ਰੱਖਿਆ ਸੀ?

written by Lajwinder kaur | January 12, 2023 10:38am

Rakhi Sawant confirms her wedding with Adil Khan Durrani: ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਇੱਕ ਵਾਰ ਫਿਰ ਦੁਲਹਨ ਬਣ ਗਈ ਹੈ। ਰਾਖੀ ਸਾਵੰਤ ਨੇ ਬੁਆਏਫ੍ਰੈਂਡ ਆਦਿਲ ਨਾਲ ਵਿਆਹ ਕਰ ਲਿਆ ਹੈ। ਵਿਆਹ ਦੇ ਐਲਾਨ ਦੇ ਨਾਲ ਹੀ ਰਾਖੀ ਨੇ ਬੁਆਏਫ੍ਰੈਂਡ ਆਦਿਲ ਨੂੰ ਲੈ ਕੇ ਵੀ ਵੱਡਾ ਖੁਲਾਸਾ ਕੀਤਾ ਹੈ, ਜਿਸ ਨੂੰ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਰਾਖੀ ਸਾਵੰਤ ਨੂੰ ਆਦਿਲ ਦੀ ਦੁਲਹਨ ਬਣੇ ਸੱਤ ਮਹੀਨੇ ਹੋ ਚੁੱਕੇ ਹਨ। ਪਰ ਹੁਣ ਉਸ ਨੇ ਇਸ ਰਾਜ਼ ਦਾ ਖੁਲਾਸਾ ਕੀਤਾ ਹੈ। ਕੀ ਤੁਸੀਂ ਸੁਣ ਕੇ ਹੈਰਾਨ ਹੋਏ? ਪਰ ਇਹ ਅਸਲੀਅਤ ਹੈ। ਰਾਖੀ ਨੇ ਖੁਦ 7 ਮਹੀਨੇ ਪਹਿਲਾਂ ਬੁਆਏਫ੍ਰੈਂਡ ਆਦਿਲ ਨਾਲ ਵਿਆਹ ਕਰਨ ਦੀ ਗੱਲ ਕਬੂਲੀ ਹੈ।

ਹੋਰ ਪੜ੍ਹੋ : ਜਾਣੋ ਕਿਉਂ ਜੈਸਮੀਨ ਸੈਂਡਲਾਸ ਆਪਣੀ ਮਾਂ 'ਤੇ ਖਿੱਝਦੀ ਹੈ !

rakhi sawant wedding pic image Source : Instagram

ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ਉੱਤੇ ਯੂਜ਼ਰਸ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਵਧਾਈਆਂ ਦੇ ਰਹੇ ਨੇ ਤੇ ਕੁਝ ਹੈਰਾਨ ਹੋ ਰਹੇ ਨੇ ਕਿ ਰਾਖੀ ਨੇ ਇਸਲਾਮ ਕਬੂਲ ਕਰ ਲਿਆ ਹੈ।

ਆਪਣੇ ਵਿਆਹ ਬਾਰੇ ਗੱਲ ਕਰਦੇ ਹੋਏ ਰਾਖੀ ਨੇ ਕਿਹਾ- 'ਮੇਰੇ ਵਿਆਹ ਨੂੰ 7 ਮਹੀਨੇ ਹੋ ਗਏ ਹਨ। ਆਦਿਲ ਨੇ ਮੈਨੂੰ ਲੁਕਣ ਲਈ ਕਿਹਾ ਸੀ। ਮੇਰੀ ਕੋਰਟ ਮੈਰਿਜ ਹੋ ਚੁੱਕੀ ਹੈ। ਨਿਕਾਹ ਵੀ ਹੋ ਚੁੱਕਿਆ ਹੈ। ਮੈਂ ਹੁਣ ਦੱਸ ਰਹੀ ਹਾਂ, ਕਿਉਂਕਿ ਇਹ ਦੱਸਣਾ ਜ਼ਰੂਰੀ ਹੈ। ਮੇਰੀ ਜ਼ਿੰਦਗੀ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਹੈ'।

rakhi sawant and adil durrani image Source : Instagram

ਰਾਖੀ ਨੇ ਕਿਹਾ ਕਿ ਉਸ ਨੇ ਹੁਣ ਆਪਣੇ ਅਤੇ ਆਦਿਲ ਦੇ ਵਿਆਹ ਦਾ ਮਾਮਲਾ ਲੋਕਾਂ ਨਾਲ ਸਾਂਝਾ ਕੀਤਾ ਹੈ ਕਿਉਂਕਿ ਉਸ ਨੂੰ ਸ਼ੱਕ ਹੈ ਕਿ ਆਦਿਲ ਦਾ ਅਫੇਅਰ ਬਿੱਗ ਬੌਸ ਮਰਾਠੀ ਦੇ ਇੱਕ ਮੁਕਾਬਲੇਬਾਜ਼ ਨਾਲ ਚੱਲ ਰਿਹਾ ਹੈ। ਇਸੇ ਲਈ ਹੁਣ ਰਾਖੀ ਨੇ ਮੀਡੀਆ ਦੇ ਸਾਹਮਣੇ ਆਪਣੇ ਵਿਆਹ ਦੇ ਮਾਮਲੇ ਦਾ ਖੁਲਾਸਾ ਕੀਤਾ ਹੈ। ਰਾਖੀ ਨੇ ਖੁਲਾਸਾ ਕੀਤਾ ਕਿ ਉਸ ਦਾ ਵਿਆਹ ਆਦਿਲ ਨਾਲ 7 ਮਹੀਨੇ ਪਹਿਲਾਂ ਹੀ ਗਿਆ ਸੀ। ਵਿਆਹ ਨੂੰ ਲੁਕਾਉਣ ਦੀ ਗੱਲ 'ਤੇ ਰਾਖੀ ਨੇ ਕਿਹਾ ਕਿ ਆਦਿਲ ਨੇ ਉਸ ਨੂੰ ਇਸ ਬਾਰੇ ਕਿਸੇ ਨੂੰ ਦੱਸਣ ਤੋਂ ਮਨ੍ਹਾ ਕੀਤਾ ਸੀ ਪਰ ਰਾਖੀ ਨੂੰ ਲੱਗਦਾ ਹੈ ਕਿ ਆਦਿਲ ਦਾ ਕਿਸੇ ਹੋਰ ਨਾਲ ਅਫੇਅਰ ਹੈ। ਰਾਖੀ ਨੇ ਕਿਹਾ- ‘ਮੈਂ ਬਹੁਤ ਪਰੇਸ਼ਾਨ ਹਾਂ। ਇੱਕ ਤਾਂ ਮੇਰੀ ਮਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ?’

Rakhi Sawant image Source : Instagram

ਦੱਸ ਦੇਈਏ ਕਿ ਰਾਖੀ ਸਾਵੰਤ ਦੀ ਮਾਂ ਹਸਪਤਾਲ ਵਿੱਚ ਦਾਖਲ ਹੈ। ਰਾਖੀ ਦੀ ਮਾਂ ਨੂੰ ਕੈਂਸਰ ਦੇ ਨਾਲ-ਨਾਲ ਬ੍ਰੇਨ ਟਿਊਮਰ ਵੀ ਹੈ। ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਰਾਖੀ ਆਪਣੀ ਮਾਂ ਦੀ ਹਾਲਤ ਨੂੰ ਲੈ ਕੇ ਕਾਫੀ ਚਿੰਤਤ ਹੈ।

 

 

View this post on Instagram

 

A post shared by Rakhi Sawant (@rakhisawant2511)

 

 

View this post on Instagram

 

A post shared by Rakhi Sawant (@rakhisawant2511)

You may also like