ਰਾਖੀ ਸਾਵੰਤ ਅਤੇ ਦੀਪਕ ਕਲਾਲ ਰਚਾਉਣਗੇ ਵਿਆਹ ,ਕੇਲੇ ਦੇ ਪੱਤੇ ਬੰਨ ਕੇ ਲਏਗੀ ਫੇਰੇ ,ਵੇਖੋ ਵੀਡਿਓ 

Written by  Shaminder   |  December 03rd 2018 11:05 AM  |  Updated: December 03rd 2018 11:13 AM

ਰਾਖੀ ਸਾਵੰਤ ਅਤੇ ਦੀਪਕ ਕਲਾਲ ਰਚਾਉਣਗੇ ਵਿਆਹ ,ਕੇਲੇ ਦੇ ਪੱਤੇ ਬੰਨ ਕੇ ਲਏਗੀ ਫੇਰੇ ,ਵੇਖੋ ਵੀਡਿਓ 

ਬਾਲੀਵੁੱਡ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਜਿਹੇ 'ਚ ਡਰਾਮਾ ਕੁਈਨ ਰਾਖੀ ਸਾਵੰਤ ਨੇ ਵੀ ਵਿਆਹ ਕਰਨ ਦਾ ਫੈਸਲਾ ਕਰ ਲਿਆ ਹੈ ਅਤੇ ਰਾਖੀ ਦਾ ਹੋਣ ਵਾਲਾ ਲਾੜਾ ਵੀ ਡਰਾਮੇਬਾਜ਼ੀ 'ਚ ਕਿਸੇ ਤੋਂ ਪਿੱਛੇ ਨਹੀ ਹੈ । ਰਾਖੀ ਦਾ ਵਿਆਹ ਦੀਪਕ ਕਲਾਲ ਨਾਲ ਹੋਣ ਜਾ ਰਿਹਾ ਹੈ । ਰਾਖੀ ਆਪਣਾ ਵਿਆਹ ਵਿਦੇਸ਼ 'ਚ ਰਚਾਉਣ ਜਾ ਰਹੀ ਹੈ ਅਤੇ ਉਹ 'ਨਿਊਡ ਵਿਆਹ' ਕਰਵਾਉਣ ਜਾ ਰਹੀ ਹੈ।

ਹੋਰ ਵੇਖੋ :ਜਾਣੋਂ ਉਹਨਾਂ ਅਦਾਕਾਰਾਂ ਬਾਰੇ ਜਿਨ੍ਹਾਂ ਨੇ ਬਾਲੀਵੁੱਡ ਵਿੱਚ ਸੁਧਾਰੀ ਪੰਜਾਬੀਆਂ ਦੀ ਇਮੇਜ਼

https://www.youtube.com/watch?v=1zbHAOE2BtU

ਇਸ ਤਰੀਕੇ ਨਾਲ ਵਿਆਹ ਕਰਵਾਉਣ ਵਾਰੇ ਦੀਪਕ ਨੇ ਦੱਸਿਆ ਕਿ ਗਲੋਬਲ ਵਾਰਮਿੰਗ ਵੱਧਦੀ ਜਾ ਰਹੀ ਹੈ ।ਜਦੋਂ ਰਾਖੀ ਨੇ ਪੁੱਛਿਆ ਕਿ ਉਹ ਨਿਊਡ ਕਿਵੇਂ ਵਿਆਹ ਕਰਵਾ ਸਕਦੀ ਹੈ ਤਾਂ ਦੀਪਕ ਨੇ ਕਿਹਾ ਕਿ 'ਤੂੰ ਕੇਲੇ ਦੇ ਪੱਤੇ ਪਾ ਲਵੀਂ' ਵਿਆਹ ਦੇ ਬਾਰੇ ਇਸ ਤਰ੍ਹਾਂ ਦਾ ਖੁਲਾਸਾ ਕਰਨ 'ਤੇ ਉਸ ਨੇ ਦੱਸਿਆ ਕਿ ਵਿਆਹ ਲਾਸ ਏਂਜਲਸ 'ਚ ਹੋਣ ਵਾਲਾ ਹੈ ।

ਹੋਰ ਵੇਖੋ :ਸੌ-ਸੌ ਵਾਰ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਭ ਗਿੱਲ

rakhi and deepak kalal rakhi and deepak kalal

ਪ੍ਰੈੱਸ ਕਾਨਫਰੰਸ ਦੌਰਾਨ ਰਾਖੀ ਆਪਣੇ ਪਤੀ ਦੇ ਤੌਰ 'ਤੇ ਦੀਪਕ ਕਲਾਲ ਨੂੰ ਜਾਣੂ ਕਰਵਾਉਂਦੀ ਰਹੀ । ਅਜਿਹੇ 'ਚ ਹੁਣ ਕਹਿਣਾ ਮੁਸ਼ਕਿਲ ਹੈ ਕਿ ਰਾਖੀ ਡਰਾਮਾ ਕਰ ਰਹੀ ਹੈ ਜਾਂ ਸੱਚਮੁੱਚ ਉਹ ਦੀਪਕ ਨਾਲ ਵਿਆਹ ਰਚਾਉਣ ਜਾ ਰਹੀ ਹੈ ।

ਇਸ  ਪ੍ਰੈੱਸ  ਕਾਨਫਰੰਸ ਦੌਰਾਨ ਦੀਪਕ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਰਾਖੀ ਨੂੰ ਟੀਵੀ 'ਤੇ ਵੇਖਿਆ ਤਾਂ ਉਨ੍ਹਾਂ ਨੇ ਸੋਚਿਆ ਨਹੀਂ ਸੀ ਉਹ ਉਨ੍ਹਾਂ ਦੀ ਹਮਸਫਰ ਬਣਨ ਵਾਲੀ ਹੈ । ਦੀਪਕ ਅਤੇ ਰਾਖੀ ਦੇ ਇੰਟਰਵਿਊ ਅਤੇ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਇਸ ਵਿਆਹ 'ਤੇ ਕਰੋੜਾਂ ਰੁਪਏ ਖਰਚ ਹੋਣ ਵਾਲੇ ਹਨ । ਇਨਾਂ ਦੋਨਾਂ ਦੇ ਵਿਆਹ ਬਾਰੇ ਸੱਚ ਕੀ ਹੈ ਇਹ ਤਾਂ ਰਾਖੀ ਹੀ ਦੱਸ ਸਕਦੀ ਹੈ ।

rakhi and deepak kalal rakhi and deepak kalal

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network