ਰਾਖੀ ਸਾਵੰਤ ਨੇ ਦਿੱਤਾ ਵੱਡਾ ਬਿਆਨ ਕਿਹਾ ਸੋਨੂੰ ਸੂਦ ਨੂੰ ਬਣਾਇਆ ਜਾਵੇ ਦੇਸ਼ ਦਾ ਪ੍ਰਧਾਨ ਮੰਤਰੀ

written by Rupinder Kaler | May 11, 2021

ਕੋਰੋਨਾ ਮਹਾਮਾਰੀ ਵਿੱਚ ਸੋਨੂੰ ਸੂਦ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ । ਜਿਸ ਨੂੰ ਦੇਖ ਕੇ ਲੋਕ ਕਹਿਣ ਲੱਗੇ ਹਨ ਕਿ ਦੇਸ਼ ਨੂੰ ਸੋਨੂੰ ਸੂਦ ਵਰਗਾ ਪ੍ਰਧਾਨ ਮੰਤਰੀ ਚਾਹੀਦਾ ਹੈ । ਬੀਤੇ ਦਿਨ ਕਾਮੇਡੀਅਨ ਵੀਰ ਦਾਸ ਨੇ ਇਹ ਗੱਲ ਕਹੀ ਸੀ ਤੇ ਹੁਣ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਮੰਗ ਕੀਤੀ ਹੈ ਕਿ ਦੇਸ਼ ਨੂੰ ਸੋਨੂੰ ਸੂਦ ਜਾਂ ਸਲਮਾਨ ਖ਼ਾਨ ਵਰਗਾ ਪ੍ਰਧਾਨ ਮੰਤਰੀ ਚਾਹੀਦਾ ਹੈ ।

Image Source: Instagram

ਹੋਰ ਪੜ੍ਹੋ :

ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਹੋਏ ਗੁੱਥਮ ਗੁੱਥੀ, ਵੀਡੀਓ ਵਾਇਰਲ

Rakhi Sawant Image Source: Instagram

ਰਾਖੀ ਨੇ ਇਸ ਮੁੱਦੇ ਨੂੰ ਲੈ ਕੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ । ਜਿਸ ਵਿੱਚ ਰਾਖੀ ਸਾਵੰਤ ਸਲਮਾਨ ਖ਼ਾਨ, ਸੋਨੂੰ ਸੂਦ, ਅਮਿਤਾਭ ਬੱਚਨ ਦੀ ਤਾਰੀਫ਼ ਕਰ ਰਹੀ ਹੈ। ਰਾਖੀ ਸਾਵੰਤ ਵੀਡੀਓ ਵਿੱਚ ਕਹਿੰਦੀ ਨਜ਼ਰ ਆ ਰਹੀ ਹੈ, 'ਮੈਂ ਤਾਂ ਕਹਿੰਦੀ ਹਾਂ ਕਿ ਸੋਨੂੰ ਸੂਦ ਜਾਂ ਸਲਮਾਨ ਖ਼ਾਨ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਕਿਉਂਕਿ ਅਸਲੀ ਹੀਰੋ ਤਾਂ ਉਹੀ ਹਨ।

rakhi sawant Image Source: Instagram

ਸੋਨੂੰ ਸੂਦ, ਸਲਮਾਨ ਖ਼ਾਨ, ਅਕਸ਼ੈ ਕੁਮਾਰ ਤੇ ਅਮਿਤਾਭ ਬੱਚਨ ਆਪਣੇ ਦੇਸ਼ ਦੇ ਲੋਕਾਂ ਨਾਲ ਕਿੰਨਾ ਪਿਆਰ ਕਰਦੇ ਹਨ। ਰਾਖੀ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

0 Comments
0

You may also like