ਪੋਲੈਂਡ ਵਿੱਚ ਰਹਿੰਦਾ ਹੈ ਰਾਖੀ ਸਾਵੰਤ ਦਾ ਪਤੀ ਰਿਤੇਸ਼, ਰਾਖੀ ਦੇ ਭਰਾ ਨੇ ਕੀਤੇ ਕਈ ਵੱਡੇ ਖੁਲਾਸੇ

written by Rupinder Kaler | February 02, 2021

ਰਾਖੀ ਸਾਵੰਤ ਵਿਆਹੀ ਹੋਈ ਹੈ ਜਾਂ ਕਵਾਰੀ ਹੈ ਇਸ ਗੱਲ ਨੂੰ ਲੈ ਕੇ ਹਾਲੇ ਵੀ ਰਾਜ਼ ਬਣਿਆ ਹੋਇਾਆ ਹੈ । ਪਰ ਰਾਖੀ ਹਮੇਸ਼ਾ ਦਾਅਵਾ ਕਰਦੀ ਹੈ ਕਿ ਉਸ ਦਾ ਵਿਆਹ ਰਿਤੇਸ਼ ਨਾਂਅ ਦੇ ਸ਼ਖਸ ਨਾਲ ਹੋਇਆ ਹੈ । ਪਰ ਰਾਖੀ ਨੇ ਅੱਜ ਤੱਕ ਨਾ ਤਾਂ ਰਿਤੇਸ਼ ਨਾਲ ਕਿਸੇ ਨੂੰ ਮਿਲਾਇਆ ਹੈ ਤੇ ਨਾ ਹੀ ਉਸ ਦੀ ਕਦੇ ਕੋਈ ਤਸਵੀਰ ਸਾਂਝੀ ਕੀਤੀ ਹੈ । Rakhi Sawant ਹੋਰ ਪੜ੍ਹੋ : ਪੀਟੀਸੀ ਸ਼ੋਅਕੇਸ ‘ਚ ਮਿਲੋ ਆਪਣੇ ਪਸੰਦੀਦਾ ਗਾਇਕ ਇੱਕਾ ਨੂੰ ਗਾਇਕਾ ਮਿਸ ਪੂਜਾ ਨੇ ਅਮਰੀਕਾ ਦੀ ਧਰਤੀ ਤੋਂ ਦਿੱਲੀ ਨੂੰ ਦਿੱਤੀ ਚਿਤਾਵਨੀ ਕਿਹਾ ‘ਸਿੱਧੇ ਹਾਂ ਸਿਧਰੇ ਨਾ ਸਮਝੀਂ’ rakhi-sawant ਪਰ ਹੁਣ ਰਾਖੀ ਦੇ ਭਰਾ ਰਾਕੇਸ਼ ਸਾਵੰਤ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ‘ਮੈਂ ਇੱਕ ਵਾਰ ਸਭ ਨੂੰ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਮੇਰੀ ਭੈਣ ਰਾਖੀ ਸ਼ਾਦੀਸ਼ੁਦਾ ਹੈ ਤੇ ਮੇਰੇ ਜੀਜੂ ਰਿਤੇਸ਼ ਕੋਈ ਮਨਘੜਤ ਕਿਰਦਾਰ ਨਹੀਂ ਹਨ । ਉਹ ਅਸਲੀਅਤ ਵਿੱਚ ਹਨ ਤੇ ਪੋਲੈਂਡ ਵਿੱਚ ਰਹਿੰਦੇ ਹਨ’। ਉਸ ਨੇ ਕਿਹਾ ਕਿ ‘ਜਦੋਂ ਇਹ ਵਿਆਹ ਹੋਇਆ ਸੀ ਤਾਂ ਦੋਵਾਂ ਦਾ ਪਰਿਵਾਰ ਮੌਜੂਦ ਸੀ । ਮੇਰੇ ਮਾਮਾ ਮਾਮੀ ਵੀ ਵਿਆਹ ਵਿੱਚ ਗਏ ਸਨ । ਰਾਖੀ ਨੂੰ ਵਿਆਹ ਨੂੰ ਲੈ ਕੇ ਝੂਠ ਬੋਲਣ ਦੀ ਜ਼ਰੂਰਤ ਨਹੀਂ ਹੈ । ਜਦੋਂ ਰਾਖੀ ਨੇ ਵਿਆਹ ਨਹੀਂ ਕੀਤਾ ਸੀ ਤਾਂ ਉਸ ਨੇ ਵਿਆਹੇ ਹੋਣ ਦਾ ਕੋਈ ਨਾਟਕ ਨਹੀਂ ਕੀਤਾ, ਤੇ ਹੁਣ ਜਦੋਂ ਉਹ ਵਿਆਹੀ ਗਈ ਹੈ ਤਾਂ ਉਸ ਨੇ ਸਾਰੀ ਦੁਨੀਆ ਨੂੰ ਦੱਸ ਦਿੱਤਾ ਹੈ’।

0 Comments
0

You may also like