Advertisment

ਰਾਖੀ ਸਾਵੰਤ ਦਾ ਗੁੰਮਸ਼ੁਦਾ ਪਤੀ ਆਇਆ ਸਾਹਮਣੇ, ਦੱਸਿਆ ਕਿਉਂ ਛੁਪਾ ਕੇ ਰੱਖੀ ਸਭ ਤੋਂ ਪਹਿਚਾਣ

author-image
By Rupinder Kaler
New Update
ਰਾਖੀ ਸਾਵੰਤ ਦਾ ਗੁੰਮਸ਼ੁਦਾ ਪਤੀ ਆਇਆ ਸਾਹਮਣੇ, ਦੱਸਿਆ ਕਿਉਂ ਛੁਪਾ ਕੇ ਰੱਖੀ ਸਭ ਤੋਂ ਪਹਿਚਾਣ
Advertisment
ਰਾਖੀ ਦੀ ਪਰਸਨਲ ਲਾਈਫ਼ ਨਾਲ ਜੁੜਿਆ ਇਕ ਰਾਜ਼ ਫਿਰ ਤੋਂ ਚਰਚਾ ’ਚ ਆ ਗਿਆ ਹੈ। ਦਰਅਸਲ ਇਹ ਰਾਜ਼ ਉਹਨਾਂ ਦੇ ਵਿਆਹ ਨਾਲ ਜੁੜਿਆ ਹੈ । ਰਾਖੀ ਹੁਣ ਤਕ ਇਹ ਦਾਅਵਾ ਕਰਦੀ ਹੈ ਕਿ ਉਹ ਵਿਆਹੁਤਾ ਹੈ, ਪਰ ਅੱਜ ਤਕ ਨਾ ਰਾਖੀ ਦੇ ਪਤੀ ਨੂੰ ਕਿਸੇ ਨੇ ਨਹੀਂ ਦੇਖਿਆ ।ਬਿੱਗ ਬੌਸ ’ਚ ਵੀ ਰਾਖੀ ਨੇ ਇਸ ਗੱਲ ਦਾ ਕਈ ਵਾਰ ਜ਼ਿਕਰ ਕੀਤਾ ਹੈ ਕਿ ਉਹ ਵਿਆਹੁਤਾ ਹੈ, ਪਰ ਉਨ੍ਹਾਂ ਦਾ ਪਤੀ ਵਿਦੇਸ਼ ’ਚ ਰਹਿੰਦਾ ਹੈ। ਹੋਰ ਪੜ੍ਹੋ :
Advertisment
rakhi-sawant ਇਨ੍ਹਾਂ ਸਾਰੀਆਂ ਖ਼ਬਰਾਂ ਦੇ ਚਲਦੇ ਰਾਖੀ ਸਾਵੰਤ ਦਾ ਪਤੀ ਖੁਦ ਹੀ ਸਾਰਿਆਂ ਦੇ ਸਾਹਮਣੇ ਆ ਗਿਆ ਹੈ । ਰਾਖੀ ਦੇ ਪਤੀ ਰਿਤੇਸ਼ ਜੋ ਕਿ ਇਕ ਯੂਕੇ ਬੈਸਡ ਬਿਜ਼ਨੈੱਸਮੈਨ ਹੈ, ਨਾ ਸਿਰਫ਼ ਸਭ ਦੇ ਸਾਹਮਣੇ ਆਏ ਹਨ ਬਲਕਿ ਉਨ੍ਹਾਂ ਨੇ ਆਪਣੇ ਵਿਆਹ ਤੇ ਬਿੱਗ ਬੌਸ ਨੂੰ ਲੈ ਕੇ ਵੀ ਖੁੱਲ੍ਹ ਕੇ ਚਰਚਾ ਕੀਤੀ ਹੈ। ਟਾਈਮਜ਼ ਆਫ਼ ਇੰਡੀਆ ਨਾਲ ਗੱਲਬਾਤ ’ਚ ਰਿਤੇਸ਼ ਨੇ ਹਰ ਉਸ ਸਵਾਲ ਦਾ ਜਵਾਬ ਦਿੱਤਾ ਹੈ ਜੋ ਸ਼ਾਇਦ ਰਾਖੀ ਦਾ ਹਰ ਫੈਨ ਜਾਨਣਾ ਚਾਹੁੰਦਾ ਹੈ। rakhi-sawant ਵੈੱਬਸਾਈਟ ਨਾਲ ਗੱਲਬਾਤ ’ਚ ਰਿਤੇਸ਼ ਨੇ ਕਿਹਾ, ਮੈਂ ਆਪਣੇ ਸਵਾਰਥੀ ਮਕਸਦ ਦੀ ਵਜ੍ਹਾ ਨਾਲ ਹੁਣ ਤਕ ਸਭ ਦੇ ਸਾਹਮਣੇ ਨਹੀਂ ਆਇਆ। ਮੈਂ ਸਵਾਰਥੀ ਸੀ ਕਿ ਹੁਣ ਤਕ ਰਾਖੀ ਨਾਲ ਆਪਣੇ ਵਿਆਹ ਦਾ ਓਹਲਾ ਰੱਖਿਆ, ਇਹ ਮੇਰੀ ਗ਼ਲਤੀ ਸੀ। publive-image ਮੈਨੂੰ ਲੱਗਦਾ ਹੈ ਕਿ ਜੇ ਮੈਂ ਆਪਣੀ ਪਛਾਣ ਤੇ ਵਿਆਹ ਦੀ ਗੱਲ ਉਜਾਗਰ ਕਰ ਦਿੱਤੀ ਤਾਂ ਗ਼ਲਤ ਅਫਵਾਹਾਂ ਦੀ ਵਜ੍ਹਾ ਨਾਲ ਇਸ ਦਾ ਅਸਰ ਮੇਰੇ ਸ਼ੇਅਰ ’ਤੇ ਪਵੇਗਾ। ਪਰ ਹੁਣ ਤਕ ਇਸ ਇੰਟਰਵਿਊ ਦੇ ਜ਼ਰੀਏ ਮੈਂ ਕਹਿਣਾ ਚਾਹੁੰਦਾ ਹਾਂ ਕਿ ਰਾਖੀ ਮੇਰੀ ਜ਼ਿੰਦਗੀ ’ਚ ਆਈ ਤਾਂ ਮੇਰਾ ਜੀਵਨ ਸਫ਼ਲ ਹੋ ਗਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment