ਰੱਖੜੀ ਦੇ ਤਿਉਹਾਰ ਨੂੰ ਲੈ ਕੇ ਅਫਸਾਨਾ ਖ਼ਾਨ ਹੋਈ ਭਾਵੁਕ, ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਕਿਹਾ-‘ਰੱਬਾ ਕਿਸੇ ਵੀ ਭੈਣ ਤੋਂ ਉਸਦਾ ਭਰਾ ਨਾ ਖੋਹੀ’

written by Lajwinder kaur | August 11, 2022

Afsana Khan shares picture with Late Sidhu Moose Wala And pens emotional note: ਅੱਜ ਪੂਰਾ ਦੇਸ਼ ਭੈਣ ਭਰਾ ਦੇ ਪਿਆਰ ਦਾ ਤਿਉਹਾਰ ਰੱਖੜੀ ਨੂੰ ਬੜੀ ਹੀ ਧੂਮਧਾਮ ਦੇ ਨਾਲ ਮਨਾ ਰਿਹਾ ਹੈ। ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦੇ ਇਸ ਤਿਉਹਾਰ ਦੇ ਮੌਕੇ ‘ਤੇ ਭੈਣਾਂ ਆਪਣੇ ਭਰਾ ਦੇ ਗੁੱਟ ‘ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਨੇ ਅਤੇ ਆਪਣੇ ਭਰਾ ਦੇ ਲੰਬੀ ਜ਼ਿੰਦਗੀ ਦੀ ਦੁਆ ਕਰਦੀਆਂ ਹਨ।

ਪਰ ਅਫਸਾਨਾ ਖ਼ਾਨ ਜੋ ਕਿ ਆਪਣੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਈ। ਗਾਇਕਾ ਅਫਸਾਨਾ ਖ਼ਾਨ ਨੂੰ ਕੀ ਪਤਾ ਸੀ ਕਿ ਪਿਛਲੇ ਸਾਲ ਜਿੱਥੇ ਮੂਸਾ ਪਿੰਡ ਪਹੁੰਚ ਕੇ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਰੱਖੜੀ ਬੰਨੀ ਸੀ, ਇਸ ਸਾਲ ਉਹ ਉਸੇ ਭਰਾ ਨੂੰ ਯਾਦ ਕਰਕੇ ਰੋਂਵੇਗੀ।

ਹੋਰ ਪੜ੍ਹੋ : ਸ਼ੋਸ਼ਲ ਮੀਡੀਆ 'ਤੇ ਅਮਿਤਾਭ ਬੱਚਨ ਨੂੰ ਸੁਣਨ ਨੂੰ ਮਿਲੇ ਨੇ ਅਪਸ਼ਬਦ, ਦੁੱਖ ਸਾਂਝਾ ਕਰਦੇ ਹੋਏ ਕਿਹਾ- ‘ਲੋਕ ਕਮੈਂਟ ਬਾਕਸ ‘ਚ ਅਜਿਹੀਆਂ ਗੱਲਾਂ ਲਿਖ ਦਿੰਦੇ ਨੇ ਜੋ ਦੱਸੀਆਂ ਨਹੀਂ ਜਾ ਸਕਦੀਆਂ

afsana khan with sidhu moose wala image source Instagram

ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਲਿਖਿਆ ਹੈ- ‘ਰੱਬਾਂ ਕਿਸੇ ਵੀ ਭੈਣ ਤੋਂ ਉਸਦਾ ਭਰਾ ਨਾ ਖੋਹੀ, #rakhi2022 #RakshaBandhan #sidhumoosewala’। ਉਨ੍ਹਾਂ ਨੇ ਨਾਲ ਹੀ ਪਿੱਛਲੇ ਸਾਲ ਸਿੱਧੂ ਮੂਸੇਵਾਲਾ ਨਾਲ ਸੈਲੀਬ੍ਰੇਟ ਕੀਤੀ ਰੱਖੜੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਸਿੱਧੂ ਮੂਸੇਵਾਲਾ ਨੇ ਯਾਦ ਕਰ ਰਹੇ ਹਨ।

Afsana Khan And Sidhu moose wala-min (2) image source Instagram

ਦੱਸ ਦਈਏ ਬਾਜ਼ਾਰਾਂ ‘ਚ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਰੱਖੜੀਆਂ ਵੀ ਵਿਕਨ ਲਈ ਆਈਆਂ ਸਨ। ਦੱਸ ਦਈਏ 29 ਮਈ ਨੂੰ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਨੂੰ ਕਤਲ ਕਰ ਦਿੱਤਾ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

Afsana Khan shares video with Sidhu Moose Wala's mother, seeks justice for late singer image source Instagram

 

 

You may also like