ਅਧੂਰੀਆਂ ਫ਼ਿਲਮਾਂ ਨੂੰ ਪੂਰਾ ਕਰਨ ‘ਚ ਜੁਟੇ ਅਦਾਕਾਰ, ਅਰਜੁਨ ਕਪੂਰ ਅਤੇ ਰਕੁਲਪ੍ਰੀਤ ਦੀ ਫ਼ਿਲਮ ਦੀ ਸ਼ੂਟਿੰਗ ਜਲਦ ਹੋਣ ਜਾ ਰਹੀ ਹੈ ਸ਼ੁਰੂ

Written by  Shaminder   |  August 20th 2020 05:42 PM  |  Updated: August 20th 2020 05:42 PM

ਅਧੂਰੀਆਂ ਫ਼ਿਲਮਾਂ ਨੂੰ ਪੂਰਾ ਕਰਨ ‘ਚ ਜੁਟੇ ਅਦਾਕਾਰ, ਅਰਜੁਨ ਕਪੂਰ ਅਤੇ ਰਕੁਲਪ੍ਰੀਤ ਦੀ ਫ਼ਿਲਮ ਦੀ ਸ਼ੂਟਿੰਗ ਜਲਦ ਹੋਣ ਜਾ ਰਹੀ ਹੈ ਸ਼ੁਰੂ

ਕੋਰੋਨਾ ਵਾਇਰਸ ਦਾ ਅਸਰ ਜਿੱਥੇ ਉਦਯੋਗਾਂ ਅਤੇ ਹੋਰ ਅਦਾਰਿਆਂ ‘ਤੇ ਪਿਆ ਹੈ, ਉੱਥੇ ਹੀ ਮਨੋਰੰਜਨ ਇੰਡਸਟਰੀ ਵੀ ਇਸ ਤੋਂ ਅਛੂਤੀ ਨਹੀਂ ਰਹੀ । ਇਸ ਇੰਡਸਟਰੀ ਨੂੰ ਵੱਡਾ ਨੁਕਸਾਨ ਕੋਰੋਨਾ ਵਾਇਰਸ ਦੇ ਕਾਰਨ ਝੱਲਣਾ ਪਿਆ ਹੈ । ਪਰ ਹੁਣ ਹੌਲੀ ਹੌਲੀ ਕੁਝ ਰਿਆਇਤਾਂ ਅਤੇ ਹਿਦਾਇਤਾਂ ਨੂੰ ਧਿਆਨ ‘ਚ ਰੱਖਦੇ ਹੋਏ ਮੁੜ ਤੋਂ ਸ਼ੂਟਿੰਗ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।ਅਧੂਰੇ ਪਏ ਪ੍ਰਾਜੈਕਟਸ ਨੂੰ ਹੁਣ ਪੂਰਾ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਅਰਜੁਨ ਕਪੂਰ ਅਤੇ ਰਕੁਲਪ੍ਰੀਤ ਸਿੰਘ ਜਲਦ ਹੀ ਆਪਣੀ ਫ਼ਿਲਮ ਦੀ ਸ਼ੂਟਿੰਗ ਨੂੰ ਪੂਰਾ ਕਰਨਗੇ।

https://www.instagram.com/p/CDveR4uBakZ/

ਅਰਜੁਨ ਕਪੂਰ ਤੇ ਰਕੁਲ ਪ੍ਰੀਤ ਸਿੰਘ ਦੀ ਫ਼ਿਲਮ ਕ੍ਰੌਸ ਬਾਰਡਰ ਲਵ ਸਟੋਰੀ ਹੈ। ਇਸ ਦਾ ਪੈਂਡਿੰਗ ਸ਼ੂਟ 24 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਸ਼ੈਡਿਊਲ 10 ਦਿਨਾਂ ਦਾ ਹੈ ਤੇ ਉਸ ਤੋਂ ਬਾਅਦ 4 ਦਿਨਾਂ ਦਾ ਸ਼ੂਟ ਸਤੰਬਰ ਦੇ ਆਖ਼ਰੀ ਹਫਤੇ 'ਚ ਕੀਤਾ ਜਾਏਗਾ। ਇਸ ਫ਼ਿਲਮ ਦੇ ਟਾਈਟਲ ਦਾ ਐਲਾਨ ਹੋਣਾ ਅਜੇ ਬਾਕੀ ਹੈ।

https://www.instagram.com/p/CDlv6wcBXCb/

ਫ਼ਿਲਮ ਦੇ ਰਹਿੰਦੇ ਸ਼ੂਟ ਨੂੰ ਇੰਡੀਆ 'ਚ ਹੀ ਸ਼ੂਟ ਕੀਤਾ ਜਾਏਗਾ। ਇਸ ਤੋਂ ਪਹਿਲਾ ਅਕਸ਼ੇ ਕੁਮਾਰ ਆਪਣੀ ਫ਼ਿਲਮ ਬੈੱਲ ਬੋਟਮ ਲਈ ਪੂਰੀ ਟੀਮ ਨਾਲ ਸਕਾਟਲੈਂਡ 'ਚ ਸ਼ੂਟ ਪੂਰਾ ਕਰਨ ਲਈ ਪਹੁੰਚ ਚੁੱਕੇ ਹਨ।

https://www.instagram.com/p/CD8F9p-p_h9/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network