
Ram Charan, Upasana expecting their first child: ਸਾਊਥ ਸੁਪਰ ਸਟਾਰ ਰਾਮ ਚਰਨ ਦੀ ਬੀਤੇ ਦਿਨੀਂ ਆਪਣੀ ਫ਼ਿਲਮ 'RRR' ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਇਸ ਫ਼ਿਲਮ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। ਰਾਮ ਚਰਨ ਦੇ ਫੈਨਜ਼ ਲਈ ਇੱਕ ਵੱਡੀ ਖੁਸ਼ਖਬਰੀ ਹੈ, ਜੀ ਹਾਂ ਸਾਊਥ ਐਕਟਰ ਰਾਮ ਚਰਨ ਤੇ ਉਨ੍ਹਾਂ ਦੀ ਪਤਨੀ ਉਪਾਸਨਾ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ।

ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਰਾਮ ਚਰਨ ਅਤੇ ਉਨ੍ਹਾਂ ਦੀ ਪਤਨੀ ਉਪਾਸਨਾ ਕਾਮਿਨੇਨੀ ਲਈ ਇਹ ਸ਼ਾਨਦਾਰ ਸਮਾਂ ਹੈ। ਕਿਉਂਕਿ ਜਲਦ ਹੀ ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲਾ ਹੈ। ਪਰਿਵਾਰ ਦੇ ਇੱਕ ਨਜ਼ਦੀਕੀ ਸੂਤਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਰਾਮ ਚਰਨ ਦੇ ਪਿਤਾ ਤੇ ਮਸ਼ਹੂਰ ਸਾਊਥ ਅਦਾਕਾਰ ਚਿਰੰਜੀਵੀ ਨੇ ਵੀ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਇੱਕ ਪੋਸਟ ਸ਼ੇਅਰ ਕਰਕੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ ਕਿ ਉਹ ਜਲਦ ਹੀ ਦਾਦਾ ਬਨਣ ਵਾਲੇ ਹਨ।
— Chiranjeevi Konidela (@KChiruTweets) December 12, 2022
ਚਿਰੰਜੀਵੀ ਨੇ ਆਪਣੇ ਟਵੀਟ ਵਿੱਚ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਲਿਖਿਆ ਹੋਇਆ ਹੈ, "ਸ਼੍ਰੀ ਹਨੂੰਮਾਨ ਜੀ ਦੇ ਆਸ਼ੀਰਵਾਦ ਨਾਲ, ਸਾਨੂੰ ਇਹ ਖ਼ਬਰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਪਾਸਨਾ ਅਤੇ ਰਾਮ ਚਰਨ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ। ਪਿਆਰ ਅਤੇ ਧੰਨਵਾਦ ਨਾਲ ਸੁਰੇਖਾ ਅਤੇ ਚਿਰੰਜੀਵੀ ਕੋਨੀਡੇਲੀ, ਸ਼ੋਬਾਨਾ, ਅਤੇ ਅਨਿਲ ਕਾਮਿਨੇਨੀ । "

ਦੱਸ ਦਈਏ ਕਿ ਅਦਾਕਾਰ ਰਾਮ ਚਰਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕਰਕੇ ਫੈਨਜ਼ ਨਾਲ ਪਿਤਾ ਬਨਣ ਦੀ ਖੁਸ਼ੀ ਸਾਂਝੀ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ 'ਚ ਫੈਨਜ਼ ਅਦਾਕਾਰ ਤੇ ਉਸ ਦੀ ਪਤਨੀ ਨੂੰ ਵਧਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਆਉਣ ਵਾਲੇ ਬੱਚੇ ਲਈ ਦੁਆਵਾਂ ਕਰ ਰਹੇ ਹਨ।

ਦੱਸਣਯੋਗ ਹੈ ਕਿ ਰਾਮ ਚਰਨ ਅਤੇ ਉਪਾਸਨਾ ਕਾਮਿਨੇਨੀ ਦਾ ਵਿਆਹ 14 ਜੂਨ, 2012 ਨੂੰ ਹੈਦਰਾਬਾਦ ਵਿੱਚ ਇੱਕ ਸ਼ਾਨਦਾਰ ਵਿਆਹ ਸਮਾਰੋਹ ਵਿੱਚ ਹੋਇਆ ਸੀ। ਉਪਾਸਨਾ ਅਪੋਲੋ ਹਸਪਤਾਲ ਦੇ ਚੇਅਰਮੈਨ ਪ੍ਰਤਾਪ ਰੈੱਡੀ ਦੀ ਪੋਤੀ ਹੈ। ਰਾਮ ਚਰਨ ਦੇ ਪਿਤਾ, ਚਿਰੰਜੀਵੀ ਅਤੇ ਉਸ ਦੀ ਮਾਂ, ਸੁਰੇਖਾ, ਇਸ ਖੁਸ਼ਖਬਰੀ ਨੂੰ ਸੁਣ ਕੇ ਬੇਹੱਦ ਖੁਸ਼ ਹਨ।
View this post on Instagram