
ਦੱਖਣੀ ਅਦਾਕਾਰ ਰਾਮਚਰਨ ਦੀ ਫ਼ਿਲਮ RRR ਬਾਕਸ ਆਫਿਸ 'ਤੇ ਤੇਜ਼ੀ ਦੇ ਨਾਲ ਕਮਾਲ ਕਰ ਰਹੀ । ਰਾਮਚਰਨ ਆਪਣੀ ਫ਼ਿਲਮ ‘ਚ ਕੀਤੀ ਅਦਾਕਾਰੀ ਕਰਕੇ ਖੂਬ ਵਾਹ ਵਾਹੀ ਘੱਟ ਰਹੇ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਰਾਮਚਰਨ ਨੂੰ ਏਅਰਪੋਰਟ ਤੋਂ ਲੈ ਕੇ ਰੈਸਟੋਰੈਂਟ ਤੱਕ ਬਿਨਾਂ ਚੱਪਲਾਂ ਦੇ ਦੇਖਿਆ ਗਿਆ। ਵੀਡੀਓ ਕਲਿੱਪਾਂ ਨੂੰ ਦੇਖ ਕੇ ਪ੍ਰਸ਼ੰਸਕ ਉਲਝਣ 'ਚ ਹਨ ਕਿ ਅਜਿਹਾ ਕਿਉਂ ਹੈ। ਇਸ ਦੇ ਨਾਲ ਹੀ ਕਈ ਲੋਕ ਦੱਖਣ ਦੇ ਅਦਾਕਾਰਾਂ ਦੀ ਸਾਦਗੀ ਦੀ ਤੁਲਨਾ ਬਾਲੀਵੁੱਡ ਅਦਾਕਾਰਾਂ ਨਾਲ ਕਰ ਰਹੇ ਹਨ। ਲੋਕ ਰਾਮ ਚਰਨ ਨੂੰ ਧਰਤੀ ਦੇ ਨਾਲ ਜੁੜਿਆ ਹੋਇਆ ਦੱਸ ਰਹੇ ਹਨ। ਰਾਮ ਚਰਨ ਨੂੰ ਬਿਨਾਂ ਚੱਪਲਾਂ ਦੇ ਦੇਖਿਆ ਗਿਆ । ਆਓ ਜਾਣਦੇ ਹਾਂ ਉਨ੍ਹਾਂ ਦੇ ਨੰਗੇ ਪੈਰੀਂ ਘੁੰਮਣ ਬਾਰੇ।
ਹੋਰ ਪੜ੍ਹੋ : ਲਾਲ ਸਾੜ੍ਹੀ 'ਚ ਆਪਣੇ ਪਤੀ ਨਾਲ ਬਾਸਕਟਬਾਲ ਖੇਡਦੀ ਨਜ਼ਰ ਆਈ ਸੰਨੀ ਲਿਓਨ
Image Source: Twitterਅਭਿਨੇਤਾ ਰਾਮ ਚਰਨ ਤੇਜਾ ਅਤੇ ਜੂਨੀਅਰ ਐਨਟੀਆਰ ਨੇ ਐੱਸਐੱਸ ਰਾਜਮੌਲੀ ਦੀ ਫ਼ਿਲਮ ਆਰਆਰਆਰ ਵਿੱਚ ਦਰਸ਼ਕਾਂ ਦਾ ਬਹੁਤ ਮਨੋਰੰਜਨ ਕਰ ਰਹੇ ਹਨ। ਫ਼ਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਕਾਰੋਬਾਰ ਕਰ ਰਹੀ ਹੈ। ਰਾਮ ਚਰਨ ਨੂੰ ਐਤਵਾਰ ਨੂੰ ਮੁੰਬਈ ਏਅਰਪੋਰਟ 'ਤੇ ਬਿਨਾਂ ਜੁੱਤੀਆਂ ਦੇ ਦੇਖਿਆ ਗਿਆ। ਉਹ ਕਾਲੇ ਰੰਗ ਕੁੜਤੇ ਪਜ਼ਾਮੇ 'ਚ ਨਜ਼ਰ ਆਏ।
ਹੋਰ ਪੜ੍ਹੋ : ਬੇਟੇ ਸਿਕੰਦਰ ਦੀ ਗੋਦੀ 'ਚ ਬੈਠੀ ਨਜ਼ਰ ਆਈ ਕਿਰਨ ਖੇਰ, ਮਾਂ-ਪੁੱਤ ਦੇ ਕਿਊਟ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਰਾਮ ਚਰਨ ਨੇ ਫੋਟੋਗ੍ਰਾਫਰਾਂ ਨੂੰ ਮੁਸਕੁਰਾਹਟ ਨਾਲ ਪੋਜ਼ ਦਿੱਤਾ, ਜਿਸ ਤੋਂ ਬਾਅਦ ਉਹ ਹਵਾਈ ਅੱਡੇ ਤੋਂ ਬਾਹਰ ਚਲੇ ਗਏ। ਉਸ ਨੂੰ ਇੱਕ ਰੈਸਟੋਰੈਂਟ ਵਿੱਚ ਬਿਨਾਂ ਚੱਪਲਾਂ ਦੇ ਵੀ ਦੇਖਿਆ ਗਿਆ। ਵਾਇਰਲ ਵੀਡੀਓ 'ਤੇ ਕਈ ਲੋਕ ਟਿੱਪਣੀ ਕਰ ਰਹੇ ਹਨ ਕਿ ਰਾਮ ਚਰਨ ਚੱਪਲ ਕਿਉਂ ਨਹੀਂ ਪਹਿਨ ਰਹੇ ਹਨ। ਜਿਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਨੂੰ ਦੱਸ ਦੇਈਏ ਕਿ ਰਾਮ ਚਰਨ ਨੇ ਅਯੱਪਾ ਦੀਕਸ਼ੀ ਲਈ ਹੈ। ਹਰ ਸਾਲ ਸਬਰੀਮਾਲਾ ਮੰਦਰ ਜਾਣ ਤੋਂ ਪਹਿਲਾਂ ਉਹ 41-45 ਦਿਨ ਸਾਤਵਿਕ ਜੀਵਨ ਬਤੀਤ ਕਰਦੇ ਹਨ। ਇਸ ਦੌਰਾਨ ਉਹ ਕਾਲੇ ਕੱਪੜੇ ਪਾਉਂਦਾ ਹੈ, ਚੱਪਲ ਨਹੀਂ ਪਹਿਨਦਾ ਅਤੇ ਫਰਸ਼ 'ਤੇ ਸੌਂਦਾ ਹੈ। ਇਸ ਦੇ ਨਾਲ ਹੀ ਮਾਸਾਹਾਰੀ ਆਦਿ ਤੋਂ ਦੂਰ ਰਹਿ ਕੇ ਸਾਤਵਿਕ ਜੀਵਨ ਬਤੀਤ ਕਰਦੇ ਹਨ।
View this post on Instagram