ਰਮਨ ਕਪੂਰ ਦੇ ਗੀਤ ‘ਚ ਬਹੁਤ ਹੀ ਦਿਲਕਸ਼ ਅੰਦਾਜ਼ ‘ਚ ਨਜ਼ਰ ਆ ਰਹੀ ਹੈ ਹਿਮਾਂਸੀ ਖੁਰਾਣਾ

written by Lajwinder kaur | January 18, 2019

ਇੰਡੀਅਨ ਗਾਇਕ ਰਮਨ ਕਪੂਰ ਜੋ ਕਿ ਆਪਣਾ ਨਵਾਂ ਗੀਤ ਪੰਜਾਬੀ ‘ਚ ਲੈ ਕੇ ਆਏ ਨੇ। ਇਸ ਗੀਤ ‘ਚ ਪੰਜਾਬ ਦੀ ਟਾਪ ਮਾਡਲ ਤੇ ਗਾਇਕਾ ਹਿਮਾਂਸੀ ਖੁਰਾਣਾ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਦਾ ਨਾਮ ‘ਨਜ਼ਰ’ ਹੈ ਜੋ ਕਿ ਪਿਆਰ ਦੇ ਦਰਦ ਨੂੰ ਪੇਸ਼ ਕਰਦਾ ਹੈ। ਰਮਨ ਕਪੂਰ ਜਿਹਨਾਂ ਨੇ ਟੀਵੀ ਦੇ ਕਈ ਮਸ਼ਹੂਰ ਰਿਐਲਟੀ ਸਿੰਗਿੰਗ ਸ਼ੋਅ ‘ਚ ਵੀ ਆਪਣੀ ਗਾਇਕੀ ਦੇ ਲਈ ਵਾਹੋ ਵਾਹੀ ਖੱਟ ਚੁੱਕੇ ਨੇ।

https://www.youtube.com/watch?time_continue=2&v=wDN9Vu1hGkw

ਹੋਰ ਵੇਖੋ: ਹਿਮਾਂਸ਼ੀ ਖੁਰਾਣਾ ਨੂੰ ਕਿਵੇਂ ਦੇ ਮੁੰਡੇ ਪਸੰਦ ਨੇ, ਦੇਖੋ ਵੀਡੀਓ

ਗੀਤ ਦੀ ਵੀਡੀਓ ‘ਚ ਬਹੁਤ ਸੋਹਣੇ ਤਰੀਕੇ ਦੇ ਨਾਲ ਗੀਤ ਦੇ ਬੋਲਾਂ ਨੂੰ ਪੇਸ਼ ਕੀਤਾ ਗਿਆ ਹੈ। ਸਿੰਗਰ ਰਮਨ ਕਪੂਰ ਕਹਿ ਰਿਹਾ ਹੈ ਕਿ ਉਹਨਾਂ ਦੇ ਪਿਆਰ ਨੂੰ ਨਜ਼ਰ ਨਾ ਲੱਗ ਜਾਵੇ। ਰਮਨ ਕਪੂਰ ਨੇ ਪ੍ਰੇਮਿਕਾ ਦੇ ਵੱਲੋਂ ਗੀਤ ਨੂੰ ਗਾਇਆ ਹੈ। ਕਹਾਣੀ ‘ਚ ਪੇਸ਼ ਕੀਤਾ ਗਿਆ ਹੈ ਕਿ ਅਦਾਕਾਰਾ ਹਿਮਾਂਸੀ ਖੁਰਾਣਾ ਖਤਰਨਾਕ ਬਿਮਾਰੀ ਦੇ ਨਾਲ ਜੂਝ ਰਹੀ ਹੈ, ਪਰ ਉਹ ਆਪਣੇ ਪ੍ਰੇਮੀ ਨੂੰ ਗਾਇਕੀ ਦੇ ਵਿੱਚ ਉਚਾਈਆਂ ਤੇ ਪਹੁੰਚਦੇ ਹੋਏ ਦੇਖਣਾ ਚਾਹੁੰਦੀ ਹੈ, ਇਸੇ ਇੱਛਾ ਨਾਲ ਉਹ ਦੁਨੀਆਂ ਨੂੰ ਅਲਵਿਦਾ ਕਹਿ ਦਿੰਦੀ ਹੈ। ਗੀਤ ਤੇ ਵੀਡੀਓ ਬਹੁਤ ਭਾਵੁਕ ਕਰ ਦੇਣ ਵਾਲੀ ਹੈ।

You may also like