ਰਮਾਇਣ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਦੀ ਮਾਤਾ ਦਾ ਦਿਹਾਂਤ

Written by  Shaminder   |  September 12th 2020 02:57 PM  |  Updated: September 12th 2020 03:14 PM

ਰਮਾਇਣ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਦੀ ਮਾਤਾ ਦਾ ਦਿਹਾਂਤ

ਰਮਾਇਣ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਨੇ ਇਸ ਬਾਰੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ ।ਦੀਪਿਕਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ- 'ਤੁਹਾਡੇ ਮਾਂ-ਪਿਓ 'ਚ ਕਿਸੇ ਦਾ ਵੀ ਇਸ ਦੁਨੀਆ ਤੋਂ ਜਾਣਾ ਇਕ ਦੁੱਖ ਹੈ ਜਿਸ ਨੂੰ ਪਾਰ ਕਰਨਾ ਬਿਲਕੁੱਲ ਆਸਾਨ ਨਹੀਂ ਹੈ'।

https://www.instagram.com/p/CFBc4_YpB3u/

ਅਦਾਕਾਰਾ ਦੇ ਇੰਸਟਾਗ੍ਰਾਮ ਪੋਸਟ 'ਤੇ ਲੋਕ ਉਨ੍ਹਾਂ ਦੀ ਮਾਂ ਨੂੰ ਲੈ ਕੇ ਕੁਮੈਂਟ ਕਰ ਰਹੇ ਹਨ। ਨਾਲ ਹੀ ਉਨ੍ਹਾਂ ਦੀ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲਣ ਦੀ ਅਰਦਾਸ ਕਰ ਰਹੇ ਹਨ।

ਅਦਾਕਾਰਾ ਲਾਕਡਾਊਨ ਦੌਰਾਨ ਰਾਮਾਇਣ ਦੁਬਾਰਾ ਪ੍ਰਸਾਰਣ ਨਾਲ ਇਕ ਵਾਰ ਫਿਰ ਖ਼ਬਰਾਂ 'ਚ ਆ ਗਈ ਸੀ। ਉਸ ਦੌਰਾਨ ਦੀਪਿਕਾ ਨਾਲ ਜੁੜੀ ਕਈ ਗੱਲਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੀ ਰਹਿੰਦੀ ਸੀ। ਹੁਣ ਅਦਾਕਾਰਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network