ਗਰਮ ਤੇਲ ਨਾਲ ਲਲਿਤਾ ਪਵਾਰ ਦੇ ਪੈਰਾਂ ’ਤੇ ਪੈ ਗਏ ਸਨ ਛਾਲੇ, ਫਿਰ ਵੀ ਸ਼ੂਟਿੰਗ ਰੱਖੀ ਜਾਰੀ

written by Rupinder Kaler | June 11, 2020

ਰਾਮਾਨੰਦ ਸਾਗਰ ਦੀ ‘ਰਾਮਾਇਣ’ ਨੂੰ ਲੈ ਕੇ ਲਕਸ਼ਮਣ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਲਹਿਰੀ ਨੇ ਇਸ ਸੀਰੀਅਲ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਉਹਨਾਂ ਨੇ ਦੱਸਿਆ ਕਿ ਇਸ ਸੀਰੀਅਲ ਵਿੱਚ ਮੰਥਰਾ ਦਾ ਕਿਰਦਾਰ ਨਿਭਾਉਣ ਵਾਲੀ ਲਲਿਤਾ ਪਵਾਰ ਦੇ ਪੈਰ ਇੱਕ ਸੀਨ ਫ਼ਿਲਮਾਉਂਦੇ ਹੋਏ ਸੜ ਗਏ ਸਨ । ਉਹਨਾਂ ਦੇ ਪੈਰਾਂ ਤੇ ਛਾਲੇ ਵੀ ਪੈ ਗਏ ਸਨ ਪਰ ਇਸ ਦੇ ਬਾਵਜੂਦ ਉਹਨਾਂ ਨੇ ਇੱਕ ਵਾਰ ਵੀ ਸ਼ੂਟਿੰਗ ਨਹੀਂ ਰੋਕੀ ।

ਸੁਨੀਲ ਨੇ ਇਸ ਸੀਰੀਅਲ ਦੀਆਂ ਕੁਝ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਸ ਵਿੱਚ ਉਹਨਾਂ ਨੇ ਇਸ ਸੀਰੀਅਲ ਦੇ ਬਿਹਾਈਂਡ ਦਾ ਸੀਨ ਦੇ ਕਈ ਕਿੱਸੇ ਸਾਂਝੇ ਕੀਤੇ ਹਨ । ਇਹ ਕਿੱਸਾ ਉਸ ਸੀਨ ਦਾ ਹੈ ਜਿਸ ਵਿੱਚ ਮਹਾਰਾਜ ਦਸ਼ਰਥ ਰਾਮ ਦੇ ਰਾਜ ਅਭਿਸ਼ੇਕ ਦਾ ਐਲਾਨ ਕਰਦੇ ਹਨ । ਪਰ ਮੰਥਰਾ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ, ਕਿਉਂਕਿ ਉਹ ਕੈਕਈ ਦੇ ਪੁੱਤਰ ਭਰਤ ਨੂੰ ਰਾਜਗੱਦੀ ਤੇ ਦੇਖਣਾ ਚਾਹੁੰਦੀ ਹੈ ।

ਗੁੱਸੇ ਵਿੱਚ ਮੰਥਰਾ ਮਹਿਲ ਵਿੱਚ ਜਗ ਰਹੇ ਦੀਵੇ ਬੁਝਾਉਂਦੀ ਹੈ । ਇਸ ਸੀਨ ਦੇ ਫ਼ਿਲਮਾਂਕਣ ਦੌਰਾਨ ਦੀਵਿਆਂ ਦਾ ਗਰਮ ਤੇਲ ਲਲਿਤਾ ਦੇ ਪੈਰਾਂ ’ਤੇ ਡਿੱਗ ਗਿਆ ਸੀ ਤੇ ਉਹਨਾਂ ਦੇ ਪੈਰਾਂ ਤੇ ਛਾਲੇ ਪੈ ਗਏ ਸਨ । ਪਰ ਉਹਨਾਂ ਨੇ ਇਸ ਦੀ ਪਰਵਾਹ ਕੀਤੇ ਬਗੈਰ ਇਹ ਸ਼ੂਟ ਪੂਰਾ ਕੀਤਾ ।

https://twitter.com/LahriSunil/status/1260471099957170179

You may also like